ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਪ੍ਰਕਾਸ਼ਨ ਦੀ ਮਿਤੀ : 07/08/2023
Deputy Commissioner reviewed the arrangements for the

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਰੂਪਨਗਰ, 7 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਮਨਾਏ ਜਾਣ ਵਾਲ਼ੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਦੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਇਸ ਪ੍ਰੋਗਰਾਮ ਨੂੰ ਜ਼ਿਲ੍ਹਾ ਪੱਧਰੀ ਮਨਾਉਣ ਲਈ ਸਮੂਹ ਬੀ.ਡੀ.ਪੀ.ਓਜ਼ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਅਜਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਡਾ. ਪ੍ਰੀਤੀ ਯਾਦਵ, ਰੂਪਨਗਰ ਵੱਲੋਂ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਦੇ ਤਹਿਤ ਕਾਰਜਕਾਰੀ ਇੰਜੀਨੀਅਰ (ਪੰਚਾਇਤੀ ਰਾਜ), ਰੂਪਨਗਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਰੂਪਨਗਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ 9 ਅਗਸਤ 2003 ਨੂੰ ਸਰਕਾਰ ਵੱਲੋਂ ਦਿੱਤੀਆ ਗਈਆਂ ਹਦਾਇਤਾਂ ਅਨੁਸਾਰ ਪ੍ਰੋਗਰਾਮ ਮਨਾਇਆ ਜਾਵੇ।

ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਅਜਾਦੀ ਘੁਲਾਟੀਏ/ਸ਼ਹੀਦਾਂ ਲਈ ਸ਼ਿਲਾਫਕਮ ਬਣਾਏ ਜਾਣਗੇ ਜਿਨ੍ਹਾਂ ‘ਤੇ ਅਜਾਦੀ ਘੁਲਾਟੀਏ/ਸ਼ਹੀਦਾਂ ਦੇ ਨਾਮ ਦਰਜ ਕਰਦੇ ਹੋਏ ਰਾਸ਼ਟਰੀ ਝੰਡਾ ਰਹਿਰਾਇਆ ਜਾਵੇਗਾ ਅਤੇ ਪਿੰਡ ਵਿੱਚ ਸ਼ਹੀਦਾਂ ਦੇ ਨਾਮ ਤੇ 75 ਬੂਟੇ ਲਾਗਏ ਜਾਣਗੇ।

ਡਾ. ਪ੍ਰੀਤੀ ਯਾਦਵ ਨੇ ਮੀਟਿੰਗ ਵਿੱਚ ਹਾਜ਼ਰ ਅਫ਼ਸਰਾਂ ਨੂੰ ਇਸ ਪ੍ਰੋਗਰਾਮ ਵਿੱਚ ਸਬੰਧਤ ਪਿੰਡ ਵਾਸੀਆਂ ਦੀ ਵੱਧ ਚੜ੍ਹ ਕੇ ਸ਼ਮੂਲੀਅਤ ਯਕੀਨੀ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਅਜਾਦੀ ਘੁਲਾਟੀਏ/ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਰਧਾਂਜਲੀ ਦਿੱਤੀ ਜਾ ਸਕੇ। 15 ਅਗਸਤ ਨੂੰ ਬਲਾਕ ਪੱਧਰੀ ਸਮਾਗਮ ਕੀਤਾ ਜਾਵੇਗਾ ਜਿੱਥੇ ਪਿੰਡਾਂ ਦੀ ਲਿਆਂਦੀ ਮਿੱਟੀ ਮਿਲਾਕੇ ਯੂਥ ਕਲੱਬਾਂ ਰਾਹੀਂ ਸਟੇਟ ਪੱਧਰ ਤੇ ਭੇਜੀ ਜਾਵੇਗੀ।

ਇਸ ਤੋਂ ਬਾਦ 27 ਅਗਸਤ ਨੂੰ ਇਹ ਮਿੱਟੀ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਸਮਗਾਮ ਲਈ ਦਿੱਲੀ ਵਿਖੇ ਭੇਜੀ ਜਾਵੇਗੀ। ਜਿਸਦਾ ਆਖਰੀ ਪੜ੍ਹਾਅ 29 ਤੋਂ 30 ਅਗਸਤ ਕਰਤੱਵਿਧਾ ਪੰਥ ਵਿਖੇ ਰਾਸਟਰੀ ਪ੍ਰੋਗਰਾਮ ਹੋਵੇਗਾ।