ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਸਕਿੱਲ ਗੇਪ ਅਨੈਲੇਸਿਸ ਕਰਵਾਇਆ ਗਿਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਸਕਿੱਲ ਗੇਪ ਅਨੈਲੇਸਿਸ ਕਰਵਾਇਆ ਗਿਆ
ਰੂਪਨਗਰ, 19 ਮਈ: ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜੋਤ ਕੌਰ ਦੀ ਅਗਵਾਈ ਵਿੱਚ ਪੰਜਾਬ ਯੂਨੀਵਰਸਿਨਟੀ ਚੰਡੀਗੜ੍ਹ ਦੇ ਨੁਮਾਇੰਦਿਆਂ ਨਾਲ ਸਕਿੱਲ ਗੈਪ ਅਨੈਲੇਸਿਸ ਲਈ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੋਰ ਨੇ ਇੰਡਸਟਰੀਸ ਅਤੇ ਟ੍ਰੇਨਿੰਗ ਦੇ ਨੁਮਾਇੰਦੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਮੰਗ ਨੂੰ ਦੇਖਦੇ ਹੋਏ ਸਕਿਲ ਕੋਰਸ ਸ਼ੁਰੂ ਕੀਤੇ ਜਾਣ ਅਤੇ ਤਾਂ ਜੋ ਸਰਟੀਫਾਈ ਹੋਏ ਸਿਖਿਆਰਥੀਆ ਨੂੰ ਨਾਲ ਦੀ ਨਾਲ ਵਧੀਆ ਨੌਕਰੀ ਮਿਲ ਸਕੇ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਫੋਕਸ ਗਰੁੱਪ ਚਰਚਾਂ ਵੀ ਕੀਤੀ ਗਈ ਹੈ ਜਿਸ ਵਿਚ ਵੱਖ-ਵੱਖ ਇਡਸਟਰੀਸ, ਟ੍ਰੇਨਿੰਗ ਪਾਰਟਨਰ, ਸਰਕਾਰੀ ਆਈ.ਟੀ.ਆਈ, ਸਰਕਾਰੀ ਕਾਲਜ, ਆਰਸੇਟੀ, ਅਤੇ ਇੰਡਸਟਰੀਸ ਵਿਭਾਗ ਵਲੋਂ ਸਕਿੱਲ ਗੇਪ ਭਰਨ ਲਈ ਆਪਣੇ ਆਪਣੇ ਵਿਚਾਰ ਰੱਖੇ ਸਾਂਝੇ ਕੀਤੇ ਗਏ।
ਇਸ ਚਰਚਾ ਵਿਚ ਪੰਜਾਬ ਯੂਨੀਵਰਸਿਨਟੀ ਚੰਡੀਗੜ ਤੋਂ ਸ਼੍ਰੀ ਨਮਨ, ਪੰਜਾਬ ਹੁਨਰ ਵਿਕਾਸ ਮਿਸਨ ਸਿਵਾਨੀ ਸ਼ਰਮਾ, ਗੁਰਪ੍ਰੀਤ ਸਿੰਘ ਅਤੇ ਐਮ.ਜੀ.ਐਨ.ਐਫ. ਰਾਮਕੇਸ਼ ਮੀਨਾ ਮੌਜੂਦ ਸਨ।