ਖ਼ਰਾਬ ਮੌਸਮ ਕਾਰਨ ਮੰਡੀਆਂ ਵਿੱਚ ਕਣਕ ਦੀ ਸੰਭਾਲ ਲਈ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ- ਡਿਪਟੀ ਡਾਇਰੈਕਟਰ (ਫੀ)
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਖ਼ਰਾਬ ਮੌਸਮ ਕਾਰਨ ਮੰਡੀਆਂ ਵਿੱਚ ਕਣਕ ਦੀ ਸੰਭਾਲ ਲਈ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ- ਡਿਪਟੀ ਡਾਇਰੈਕਟਰ (ਫੀ)
ਜ਼ਿਲ੍ਹੇ ਵਿਚ ਕੱਲ੍ਹ ਸ਼ਾਮ ਤੱਕ ਹੋਈ 61788 ਮੀਟਰਕ ਟਨ ਕਣਕ ਦੀ ਖਰੀਦ
ਰੂਪਨਗਰ, 20 ਅਪ੍ਰੈਲ: ਡਿਪਟੀ ਡਾਇਰੈਕਟਰ (ਫੀਲਡ), ਖੁਰਾਕ ਸਪਲਾਈਜ਼ ਵਿਭਾਗ, ਰੂਪਨਗਰ ਡਵੀਜ਼ਨ, ਸ਼੍ਰੀਮਤੀ ਹਰਜੀਤ ਕੌਰ ਵੱਲੋਂ ਅੱਜ ਮੰਡੀ ਅਬਿਆਣਾ ਅਤੇ ਤਖਤਗੜ੍ਹ ਦਾ ਅਚਨਚੇਤ ਦੌਰਾ ਕਰਦਿਆਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਕਣਕ ਨੂੰ ਭਿੱਜਣ ਤੋਂ ਬਚਾਉਣ ਲਈ ਸਾਰੇ ਖਰੀਦ ਕੇਂਦਰਾਂ ਵਿੱਚ ਮਾਰਕੀਟ ਕਮੇਟੀਆਂ , ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ, ਆੜ੍ਹਤੀਆਂ ਅਤੇ ਕਿਸਾਨਾਂ ਵੱਲੋਂ ਤਰਪਾਲਾਂ ਆਦਿ ਦੇ ਸੁਚੱਜੇ ਪ੍ਰਬੰਧ ਵੀ ਕੀਤੇ ਗਏ ਹਨ।
ਸ਼੍ਰੀਮਤੀ ਹਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 01 ਅਪ੍ਰੈਲ ਤੋਂ ਚੱਲ ਰਹੀ ਕਣਕ ਦੀ ਖ਼ਰੀਦ ਲਈ ਕੁੱਲ 46 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਇਨ੍ਹਾਂ ਸਾਰੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ,ਖਰੀਦ, ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਮੁਸ਼ਕਲ ਪੇਸ਼ ਆਉਂਦੀ ਹੈ ਅਧਿਕਾਰੀਆਂ ਵੱਲੋਂ ਉਸ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਕੰਟਰੋਲਰ ਡਾ. ਨਵਰੀਤ ਦੇ ਦੱਸਿਆ ਕਿ ਪਿਛਲੇ ਦੋ ਦਿਨਾ ਤੋਂ ਮੰਡੀਆਂ ਵਿੱਚ ਕਣਕ ਦੀ ਆਮਦ ਦਾ ਰੁਝਾਨ ਵੱਧ ਗਿਆ ਹੈ, ਜਿਸਦੇ ਫਲਸਰੂਪ ਕੱਲ੍ਹ ਸ਼ਾਮ ਤੱਕ ਖਰੀਦ ਕੇਂਦਰ ਤਖਤਗੜ੍ਹ ਵਿੱਚ ਕਿਸਾਨਾ ਵੱਲੋਂ 3719 ਮੀਟਰਕ ਕਣਕ ਲਿਆਂਦੀ ਗਈ ਸੀ, ਜਿਸ ਨੂੰ ਕਿ ਪਨਰੇਨ ਅਤੇ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਖਰੀਦਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਮੰਡੀ ਅਬਿਆਣਾ ਵਿਖੇ ਕਿਸਨਾ ਵੱਲੋਂ ਕੁੱਲ 1143 ਐਮ.ਟੀ. ਕਣਕ ਮੰਡੀ ਵਿੱਚ ਲਿਆਂਦੀ ਗਈ ਸੀ, ਜੋ ਕਿ ਖਰੀਦ ਏਜੰਸੀ ਪਨਗਰੇਨ ਵੱਲੋਂ ਖਰੀਦੀ ਜਾ ਚੁੱਕੀ ਹੈ।