ਬੰਦ ਕਰੋ

ਜ਼ਿਲ੍ਹਾ ਪੱਧਰੀ ਲੜਕੀਆਂ ਦੇ ਕਰਾਟੇ ਮੁਕਾਬਲੇ ਬੜੇ ਜੋਸ਼ੋ ਖਰੋਸ਼ ਨਾਲ ਨੇਪਰੇ ਚੜੇ

ਪ੍ਰਕਾਸ਼ਨ ਦੀ ਮਿਤੀ : 16/03/2023
The district level girls' karate competition was held with great enthusiasm

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਪੱਧਰੀ ਲੜਕੀਆਂ ਦੇ ਕਰਾਟੇ ਮੁਕਾਬਲੇ ਬੜੇ ਜੋਸ਼ੋ ਖਰੋਸ਼ ਨਾਲ ਨੇਪਰੇ ਚੜੇ

ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਨੇ ਜੇਤੂਆਂ ਦਾ ਕੀਤਾ ਸਨਮਾਨ

ਰੂਪਨਗਰ, 16 ਮਾਰਚ- ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪੋ੍ਜੈਕਟ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਰਾਣੀ ਲਕਸ਼ਮੀ ਆਤਮ ਰਕਸ਼ਾ ਪਰਸੀਕਸ਼ਨ ਕੰਪੋਨੈਂਟ ਤਹਿਤ ਆਤਮ ਸੁਰੱਖਿਆ’ ਜ਼ਿਲ੍ਹਾ ਪੱਧਰੀ (ਲੜਕੀਆਂ) ਕਰਾਟੇ ਦੇ ਮੁਕਾਬਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ. ਸਰਨਜੀਤ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਵਿੱਚ ਸਾਰੇ 10 ਬਲਾਕਾਂ ਦੇ 80 ਜੇਤੂ ਖਿਡਾਰੀਆਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਦਾ ਉਦਘਾਟਨ ਮੇਜਵਾਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਰਾਣੀ ਵੱਲੋ ਕੀਤਾ ਗਿਆ। ਇਸ ਮੌਕੇ ਉਨ੍ਹਾ ਦੇ ਨਾਲ ਅਸ਼ਵਨੀ ਕੁਮਾਰ ਤੇ ਲੈਕ. ਇਕਬਾਲ ਸਿੰਘ ਵੀ ਹਾਜ਼ਰ ਸਨ। ਜਿਸ ਉਪਰੰਤ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਜ਼ਨ ਦੇ ਹਿਸਾਬ ਨਾਲ ਅੱਠ ਵਰਗਾਂ ਵਿੱਚ ਵੰਡ ਕੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਕੋਚ ਮਨਜਿੰਦਰ ਸਿੰਘ ਅਤੇ ਕੋਚ ਨੀਲਕਮਲ ਨੇ ਦੱਸਿਆ ਕਿ ਨੌਵੀਂ ਤੋਂ ਬਾਰ੍ਹਵੀਂ ਤੱਕ 40 ਕਿਲੋ ਭਾਰ ਤੋ ਘੱਟ ਵਰਗ ਦੇ ਮੁਕਾਬਲਿਆਂ ਵਿੱਚ ਰੂਪਨਗਰ ਬਲਾਕ ਦੀ ਸੰਜਨਦੀਪ ਕੌਰ ਨੇ ਪਹਿਲਾ ਸਥਾਨ, ਮੀਆਪੁਰ ਬਲਾਕ ਦੀ ਨਵਦੀਪ ਕੌਰ ਨੇ ਦੂਜਾ ਸਥਾਨ ਅਤੇ ਤਖਤਗੜ੍ਹ ਬਲਾਕ ਦੀ ਵੰਸਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ, 45 ਕਿਲੋ ਤੋ ਘੱਟ ਵਰਗ ਵਿੱਚ ਨੰਗਲ ਬਲਾਕ ਦੀ ਨੇਹਾ ਦੇਵੀ ਨੇ ਪਹਿਲਾ ਸਥਾਨ, ਮੋਰਿੰਡਾ ਬਲਾਕ ਦੀ ਰੀਤਿਕ ਨੇ ਦੂਜਾ ਸਥਾਨ ਅਤੇ ਭਲਾਣ ਬਲਾਕ ਦੀ ਮੋਨਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ,50 ਕਿਲੋ ਤੋ ਘੱਟ ਭਾਰ ਵਰਗ ਵਿੱਚ ਮੋਰਿੰਡਾ ਬਲਾਕ ਦੀ ਬਬੀਤਾ ਨੇ ਪਹਿਲਾ ਸਥਾਨ, ਭਲਾਣ ਬਲਾਕ ਦੀ ਕਰਿਤਕਾ ਨੇ ਦੂਜਾ ਸਥਾਨ ਅਤੇ ਸ਼੍ਰੀ ਚਮਕੌਰ ਸਾਹਿਬ ਬਲਾਕ ਦੀ ਹਰਮਨਦੀਪ ਕੌਰ ਹਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ 50 ਕਿਲੋ ਤੋਂ ਉੱਪਰ ਭਾਰ ਵਰਗ ਵਿੱਚ ਮੀਆਪੁਰ ਬਲਾਕ ਦੀ ਰਜੀਆ ਨੇ ਪਹਿਲਾ ਸਥਾਨ, ਮੋਰਿੰਡਾ ਬਲਾਕ ਦੀ ਸੰਗੀਤਾ ਲਾਮਾ ਨੇ ਦੂਜਾ ਸਥਾਨ ਅਤੇ ਸ਼੍ਰੀ ਚਮਕੌਰ ਸਾਹਿਬ ਬਲਾਕ ਦੀ ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਉਨ੍ਹਾਂ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ 35 ਕਿਲੋ ਭਾਰ ਤੋ ਘੱਟ ਵਰਗ ਵਿਦਿਆਰਥਣਾਂ ਵਿੱਚੋਂ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੀ ਅੰਜਲੀ ਨੇ ਪਹਿਲਾ ਸਥਾਨ, ਨੰਗਲ ਬਲਾਕ ਦੀ ਪ੍ਰੀਤ ਸ਼ਰਮਾ ਨੇ ਦੂਜਾ ਸਥਾਨ ਅਤੇ ਘਨੌਲੀ ਬਲਾਕ ਦੀ ਪੂਜਾ ਕੁਮਾਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ , 40 ਕਿਲੋ ਤੋ ਘੱਟ ਵਰਗ ਵਿੱਚ ਰੂਪਨਗਰ ਬਲਾਕ ਦੀ ਰੋਸਨੀ ਕੁਮਾਰੀ ਨੇ ਪਹਿਲਾ ਸਥਾਨ, ਸ਼੍ਰੀ ਚਮਕੌਰ ਸਾਹਿਬ ਬਲਾਕ ਦੀ ਸਫੀਨਾ ਖਾਤੂਨ ਨੇ ਦੂਜਾ ਸਥਾਨ ਅਤੇ ਭਲਾਣ ਬਲਾਕ ਦੀ ਰਿਤਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ, 45 ਕਿਲੋ ਤੋ ਘੱਟ ਵਰਗ ਵਿੱਚ ਮੋਰਿੰਡਾ ਬਲਾਕ ਦੀ ਸੁਖਮਨੀ ਨੇ ਪਹਿਲਾ ਸਥਾਨ, ਨੰਗਲ ਬਲਾਕ ਦੀ ਰਾਧਿਕਾ ਨੇ ਦੂਜਾ ਸਥਾਨ ਅਤੇ ਸ਼੍ਰੀ ਚਮਕੌਰ ਸਾਹਿਬ ਬਲਾਕ ਦੀ ਹਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ 45 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਮੀਆਪੁਰ ਬਲਾਕ ਦੀ ਨਿਸ਼ੂ ਨੇ ਪਹਿਲਾ ਸਥਾਨ, ਸ਼੍ਰੀ ਚਮਕੌਰ ਸਾਹਿਬ ਬਲਾਕ ਦੀ ਨੇਂਨਸੀ ਰਾਣਾ ਨੇ ਦੂਜਾ ਸਥਾਨ ਅਤੇ ਘਨੌਲੀ ਬਲਾਕ ਦੀ ਮਨਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਤ ਵਿਚ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਨੇ ਜੇਤੂਆਂ ਨੂੰ ਨਗਦ ਇਨਾਮ ਅਤੇ ਸਰਟੀਫਿਕੇਟ ਦੇਕੇ ਸਨਮਾਨ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਸ੍ਰੀਮਤੀ ਹਰਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ।

ਇਸ ਮੌਕੇ ਪਿੰ੍ਰਸੀਪਲ ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਪ੍ਰਿੰਸੀਪਲ ਰਜਿੰਦਰ ਸਿੰਘ, ਬਲਜਿੰਦਰ ਸਿੰਘ ਡੀ. ਐਮ ਖੇਡਾ, ਸਤਨਾਮ ਸਿੰਘ ਸੰਧੂ ਜਰਨਲ ਸੱਕਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜ਼ੋਨਲ ਸਕੱਤਰ ਚਰਨਜੀਤ ਸਿੰਘ ਚੱਕਲ, ਮਨਜਿੰਦਰ ਸਿੰਘ ਚੱਕਲ, ਹਰਪ੍ਰੀਤ ਸਿੰਘ, ਜ਼ੋਨਲ ਸਕੱਤਰ ਗਗਨਦੀਪ ਸਿੰਘ, ਗੁਰਜੀਤ ਸਿੰਘ, ਰਵੀਇੰਦਰ ਸਿੰਘ, ਸੁਖਵਿੰਦਰਪਾਲ ਸਿੰਘ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਵਰਿੰਦਰ ਸਿੰਘ, ਸ਼੍ਰੀਮਤੀ ਗੁਰਮੀਤ ਕੌਰ, ਹਰਮਨਦੀਪ ਸਿੰਘ ਸੰਧੂ, ਕਰਾਂਤੀ ਪਾਲ, ਦਵਿੰਦਰ ਸਿੰਘ, ਮਨਜਿੰਦਰ ਸਿੰਘ ਟਿਬਾ ਟਪਰੀਆ, ਪੰਕਜ, ਮਨਜੀਤ ਸਿੰਘ, ਗੁਰਜੀਤ ਸਿੰਘ, ਰਾਜੇਸ਼ ਕੁਮਾਰ, ਨਿਰਮਲ ਸਿੰਘ ਆਦਿ ਅਧਿਆਪਕ ਹਾਜ਼ਰ ਸਨ।