ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਭੱਠਾ ਮਾਲਕਾਂ ਨੂੰ ਭੱਠੇ ਵਿੱਚ ਘੱਟੋਂ-ਘੱਟ 20 ਫੀਸਦੀ ਕੋਲੇ ਦੀ ਥਾਂ ਝੋਨੇ ਦੀ ਪਰਾਲੀ ਦੇ ਬਣੇ ਪੈਲੇਟ ਵਰਤਣ ਦੀ ਹਦਾਇਤ

ਪ੍ਰਕਾਸ਼ਨ ਦੀ ਮਿਤੀ : 13/02/2023
The Deputy Commissioner instructed the kiln owners of the district to replace at least 20% of coal in the kiln with pellets made of paddy straw.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਭੱਠਾ ਮਾਲਕਾਂ ਨੂੰ ਭੱਠੇ ਵਿੱਚ ਘੱਟੋਂ-ਘੱਟ 20 ਫੀਸਦੀ ਕੋਲੇ ਦੀ ਥਾਂ ਝੋਨੇ ਦੀ ਪਰਾਲੀ ਦੇ ਬਣੇ ਪੈਲੇਟ ਵਰਤਣ ਦੀ ਹਦਾਇਤ

ਪੰਜਾਬ ਸਰਕਾਰ ਵੱਲੋਂ ਟੋਰੀਫਾਇਡ ਅਤੇ ਨਾਨ-ਟੋਰੀਫਾਇਡ ਪੈਲੈਟ ਯੂਨਿਟ ਲਗਾਉਣ ਲਈ ਦਿੱਤੀ ਜਾ ਰਹੀ ਹੈ ਸਬਸਿਡੀ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇਸ ਸੰਬੰਧ ‘ਚ ਕਰੇਗਾ ਭੱਠਾ ਮਾਲਕਾਂ ਦੀ ਹਰ ਸੰਭਵ ਮਦਦ

ਰੂਪਨਗਰ, 13 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਭੱਠਾ ਮਾਲਕਾਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਵਾਤਾਵਰਨ ਸੁਰੱਖਿਆ ਐਕਟ, 1986 ਦੀ ਧਾਰਾ 5 ਦੇ ਅਧੀਨ ਭੱਠਾ ਮਾਲਕਾਂ ਨੂੰ ਭੱਠੇ ਵਿੱਚ ਘੱਟੋਂ-ਘੱਟ 20 ਫੀਸਦੀ ਕੋਲੇ ਦੀ ਥਾਂ ਝੋਨੇ ਦੀ ਪਰਾਲੀ ਦੇ ਬਣੇ ਪੈਲੇਟ ਵਰਤਣ ਲਈ ਕਿਹਾ ਗਿਆ।

ਡਾ. ਪ੍ਰੀਤੀ ਯਾਦਵ ਵੱਲੋਂ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭੱਠਾ ਮਾਲਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਟੋਰੀਫਾਇਡ ਅਤੇ ਨਾਨ-ਟੋਰੀਫਾਇਡ ਪੈਲੈਟ ਯੂਨਿਟ ਲਗਾਉਣ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਜਿਸ ਤਹਿਤ 1 ਟੀ.ਪੀ.ਐਚ. ਨਾਨ-ਟੋਰੀਫਾਇਡ ਪੈਲੇਟ ਯੂਨਿਟ ਲਗਾਉਣ ਉੱਤੇ 14 ਲੱਖ ਰੁਪਏ ਅਤੇ 5 ਟੀ.ਪੀ.ਐਚ ਨਾਨ-ਟੋਰੀਫਾਇਡ ਪੋਲੈਟ ਯੂਨਿਟ ਲਗਾਉਣ ਉਤੇ ਵੱਧ ਤੋਂ ਵੱਧ 70 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ 1 ਟੀ.ਪੀ.ਐਚ ਟੋਰੀਫਾਇਡ ਪੈਲੈਟ ਯੂਨਿਟ ਲਗਾਉਣ ਉਤੇ 28 ਲੱਖ ਰੁਪਏ ਅਤੇ 5 ਟੀ.ਪੀ.ਐਚ ਟੋਰੀਫਾਇਡ ਪੋਲੇਟ ਯੂਨਿਟ ਲਗਾਉਣ ਉਤੇ ਵੱਧ ਤੋਂ ਵੱਧ 140 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਭੱਠਾ ਮਾਲਕ ਪੰਜਾਬ ਵਿੱਚ ਪਹਿਲਾਂ ਤੋਂ ਚੱਲ ਰਹੇ ਪੈਲੇਟ ਬਣਾਉਣ ਵਾਲੀਆਂ ਇਕਾਈਆਂ ਦਾ ਦੌਰਾ ਜ਼ਰੂਰ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਪੈਲੇਟ ਬਣਾਉਣ ਦੇ ਤੌਰ-ਤਰੀਕੇ ਅਤੇ ਇਸ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਪਤਾ ਚੱਲ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇਸ ਸਬੰਧ ਵਿੱਚ ਭੱਠਾ ਮਾਲਕਾਂ ਦੀ ਹਰ ਸੰਭਵ ਮਦਦ ਕਰੇਗਾ ਤਾਂ ਜੋ ਜ਼ਿਲ੍ਹਾ ਰੂਪਨਗਰ ਵਿੱਚ ਇੱਕ ਪੈਲੇਟ ਬਣਾਉਣ ਦੀ ਇਕਾਈ ਸਥਾਪਿਤ ਕੀਤੀ ਜਾ ਸਕੇ।