ਬੰਦ ਕਰੋ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ‘ਤੇ ਮੋਰਿੰਡਾ ਵਿਖੇ ਨਵੇਂ ਰੈਣ ਬਸੇਰੇ ਦਾ ਕੀਤਾ ਗਿਆ ਪ੍ਰਬੰਧ

ਪ੍ਰਕਾਸ਼ਨ ਦੀ ਮਿਤੀ : 12/01/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ‘ਤੇ ਮੋਰਿੰਡਾ ਵਿਖੇ ਨਵੇਂ ਰੈਣ ਬਸੇਰੇ ਦਾ ਕੀਤਾ ਗਿਆ ਪ੍ਰਬੰਧ

ਨਗਰ ਕੌਂਸਲ ਦੇ ਕਮਿਊਨਟੀ ਸੈਂਟਰ ਵਿਖੇ ਬਣਾਇਆ ਗਿਆ ਨਵਾਂ ਰੈਣ ਬਸੇਰਾ

ਸਰਦੀ ਦੇ ਮੌਸਮ ਵਿੱਚ ਬੇਘਰ ਤੇ ਲੋੜਵੰਦਾਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ ਸੇਵਾਵਾਂ: ਐਸ ਡੀ ਐੱਮ ਅਮਰੀਕ ਸਿੰਘ

ਮੋਰਿੰਡਾ, 12 ਜਨਵਰੀ: ਐਸ ਡੀ ਐਮ ਮੋਰਿੰਡਾ ਸ. ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਉਤੇ ਮੋਰਿੰਡਾ ਸ਼ਹਿਰ ਵਿਖੇ ਨਗਰ ਕੌਂਸਲ ਦੇ ਕਮਿਊਨਟੀ ਸੈਂਟਰ ਵਿਖੇ ਰੈਣ ਬਸੇਰਾ ਵਿਕਸਿਤ ਕੀਤਾ ਗਿਆ ਹੈ ਤਾਂ ਜੋਂ ਸਰਦੀ ਦੇ ਮੌਸਮ ਵਿੱਚ ਬੇਘਰ ਤੇ ਲੋੜਵੰਦਾਂ ਨੂੰ ਰਾਤ ਗੁਜ਼ਾਰਨ ਲਈ ਪੁੱਖਤਾ ਪ੍ਰਬੰਧਾਂ ਨੂੰ ਯਕੀਨੀ ਕੀਤਾ ਜਾ ਸਕੇ। 

ਸ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਹਿੰਦੂ ਧਰਮਸ਼ਾਲਾ ਵਿਖੇ ਆਰਜ਼ੀ ਰੈਣ ਬਸੇਰਾ ਬਣਾਇਆ ਗਿਆ ਸੀ। ਜਿਸ ਦਾ ਸੰਚਾਲਨ ਨਗਰ ਕੌਂਸਲ ਅਤੇ ਇੱਕ ਨਿੱਜੀ ਸੰਸਥਾ ਵੱਲੋਂ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਲੋੜਵੰਦ ਰੈਣ ਬਸੇਰਾ ਵਿਖੇ ਲੋੜਵੰਦਾਂ ਤੋਂ ਕਿਸੇ ਵੀ ਤਰ੍ਹਾਂ ਦਾ ਕਿਰਾਇਆ ਨਹੀਂ ਲਿਆ ਜਾਂਦਾ ਸੀ ਅਤੇ ਨਾ ਹੀ ਧਰਮਸ਼ਾਲਾ ਦੀ ਕਮੇਟੀ ਮੈਂਬਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਲੋੜਵੰਦ ਤੇ ਬੇਘਰੇ ਤੋਂ ਰੈਣ ਬਸੇਰਾ ਵਿਖੇ ਕੋਈ ਪੈਸੇ ਲਏ ਜਾਂਦੇ ਸਨ।

ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁੱਝ ਲੋੜਵੰਦਾਂ ਤੋਂ ਇਸ ਨਿੱਜੀ ਸੰਸਥਾ ਵੱਲੋਂ ਪੈਸੇ ਦੀ ਮੰਗ ਕੀਤੀ ਗਈ। ਜਿਸ ਉਪਰੰਤ ਕਾਰਜਕਾਰੀ ਅਫਸਰ ਨਗਰ ਕੌਂਸਲ ਮਨਪ੍ਰੀਤ ਸਿੰਘ ਦੀ ਟੀਮ ਵਲੋਂ ਹਿੰਦੂ ਧਰਮਸ਼ਾਲਾ ਦਾ ਦੌਰਾ ਕੀਤਾ ਗਿਆ ਜਿੱਥੇ ਪੜਤਾਲ ਦੌਰਾਨ ਰੈਣ ਬਸੇਰੇ ਵਿੱਚ ਰਹਿ ਰਹੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਕਿਰਾਏ ਦੀ ਮੰਗ ਕਰਨ ਦਾ ਖੰਡਨ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਿੰਦੂ ਧਰਮਸ਼ਾਲਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਬੇਘਰੇ ਤੇ ਲੌੜਵੰਦਾਂ ਨੂੰ ਠਹਿਰਾਉਣ ਦਾ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾਂਦਾ ਹੈ। 

ਐਸ ਡੀ ਐਮ ਮੋਰਿੰਡਾ ਨੇ ਰੈਣ ਬਸੇਰੇ ਦਾ ਦੌਰਾ ਕਰਦਿਆਂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਬਹੁਤ ਘੱਟ ਲੋਕਾਂ ਦੀ ਆਮਦ ਕਾਰਣ ਇਸ ਨੂੰ ਆਰਜ਼ੀ ਤੌਰ ਉੱਤੇ ਨਿੱਜੀ ਧਰਮਸ਼ਾਲਾ ਵਿਚ ਬਣਾਇਆ ਗਿਆ ਸੀ ਪਰ ਲੋੜਵੰਦਾਂ ਦੀ ਸਹੂਲਤ ਨੂੰ ਦੇਖਦੇ ਹੋਏ ਤਾਂ ਜੋ ਓਹਨਾਂ ਨੂੰ ਸਰਦੀ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੱਕੇ ਤੌਰ ਤੇ ਰੈਣ ਬਸੇਰੇ ਨੂੰ ਨਗਰ ਕੌਂਸਲ ਦੇ ਕਮਿਊਨਟੀ ਸੈਂਟਰ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

ਇਸ ਮੌਕੇ ਕਾਰਜਕਾਰੀ ਅਫ਼ਸਰ ਨਗਰ ਕੌਂਸਲ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਵੇ ਬਣਾਏ ਗਏ ਰੈਣ ਬਸੇਰੇ ਵਿੱਚ ਲੋੜਵੰਦ ਤੇ ਬੇਘਰੇ ਲੋਕਾਂ ਲਈ ਰਾਤ ਗੁਜ਼ਾਰਨ ਲਈ ਪੁੱਖਤਾ ਪ੍ਰਬੰਧਾਂ ਕੀਤੇ ਗਏ ਹਨ। ਇਸ ਰੈਣ ਬਸੇਰੇ ਦਾ ਇਨਚਾਰਜ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਨੂੰ ਬਣਾਇਆ ਗਿਆ ਹੈ ਜਿਨ੍ਹਾਂ ਦਾ ਮੋਬਾਈਲ ਨੰਬਰ 9463696308 ਹੈ।