ਐਨਡੀਆਰਐਫ ਵੱਲੋਂ ਐਨਸੀਸੀ ਕੈਡਿਟਾਂ ਨੂੰ ਕੁਦਰਤੀ ਆਫ਼ਤਾ ਤੋਂ ਬਚਾਅ ਲਈ ਟ੍ਰੇਨਿੰਗ ਦਿੱਤੀ
ਐਨਡੀਆਰਐਫ ਵੱਲੋਂ ਐਨਸੀਸੀ ਕੈਡਿਟਾਂ ਨੂੰ ਕੁਦਰਤੀ ਆਫ਼ਤਾ ਤੋਂ ਬਚਾਅ ਲਈ ਟ੍ਰੇਨਿੰਗ ਦਿੱਤੀ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਐਨਡੀਆਰਐਫ ਵੱਲੋਂ ਐਨਸੀਸੀ ਕੈਡਿਟਾਂ ਨੂੰ ਕੁਦਰਤੀ ਆਫ਼ਤਾ ਤੋਂ ਬਚਾਅ ਲਈ ਟ੍ਰੇਨਿੰਗ ਦਿੱਤੀ
ਰੂਪਨਗਰ, 20 ਦਸੰਬਰ: ਨੈਸ਼ਨਲ ਡੀਜ਼ਾਜਸਟਰ ਰਿਸਪੋਂਸ ਫੋਰਸ (ਐਨ ਡੀ ਆਰ ਐਫ) ਵੱਲੋਂ ਇੰਸਪੈਕਟਰ ਸ.ਬਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਐਨਸੀਸੀ ਅਕੈਡਮੀ ਰੋਪੜ ਵਿਖੇ ਕੈਡਿਟਾਂ ਨੂੰ ਕੁਦਰਤੀ ਆਫ਼ਤ ਦੌਰਾਨ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਬਚਾਉਣ ਸਬੰਧੀ ਜਾਣਕਾਰੀ ਦਿੱਤੀ।
ਇਸ ਟਰੇਨਿੰਗ ਦੌਰਾਨ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਸ.ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕੁਦਰਤੀ ਆਫਤ ਦਾ ਕੋਈ ਸਮਾਂ ਨਹੀਂ ਹੁੰਦਾ ਅਤੇ ਜਿਸ ਉਪਰੰਤ ਪਹਿਲਾ ਘੰਟਾ ਮਨੁੱਖੀ ਜਾਨਾਂ ਬਚਾਉਣਾ ਲਈ ਬਹੁਤ ਅਹਿਮੀਅਤ ਰੱਖਦਾ ਹੈ। ਇਸੇ ਮੰਤਵ ਨਾਲ ਐਨ.ਡੀ.ਆਰ.ਐਫ. ਨੇ ਭੂਚਾਲ, ਹੜ੍ਹ, ਅੱਗ, ਚੱਕਰਵਾਤ, ਸੀ.ਪੀ.ਆਰ., ਐਮਰਜੈਂਸੀ ਮੂਵ, ਬਲੱਡ ਕੰਟਰੋਲ, ਇੰਪਰੂਵਾਈਜ਼ਡ ਫਲੋਟਿੰਗ ਰਾਫਟ ਬਾਰੇ ਜਾਣਕਾਰੀ ਦਿੱਤੀ ਅਤੇ ਡਿਜ਼ਾਸਟਰ ਮੈਨੇਜਮੈਂਟ ਦੇ ਬਿਹਤਰ ਅਭਿਆਸ ਰਾਹੀਂ ਦੱਸਿਆ ਕਿ ਆਫ਼ਤ ਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ।
ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਕਰਨਲ ਸ. ਐਨ.ਐਸ.ਕਲਸੀ, ਇੰਸਪੈਕਟਰ ਸ.ਬਲਜੀਤ ਸਿੰਘ, ਹੌਲਦਾਰ ਸ਼੍ਰੀ ਉਮੇਸ਼ ਵਰਮਾ, ਕਾਂਸਟੇਬਲ ਸ਼੍ਰੀ ਰਾਜ ਕੁਮਾਰ, ਸ਼੍ਰੀ ਵਿਕਾਸ, ਸ. ਸਰਦਾਰਾ ਸਿੰਘ, ਸ਼੍ਰੀ ਸੁਦੇਸ਼ ਕੁਮਾਰ, ਸ. ਦਵਿੰਦਰ ਸਿੰਘ, ਸ.ਜਗਵੀਰ ਸਿੰਘ ਅਤੇ ਐਨ.ਸੀ.ਸੀ. ਕੈਡਿਟ ਹਾਜ਼ਰ ਸਨ।