ਬੰਦ ਕਰੋ

ਨੌਜਵਾਨਾਂ ਨੂੰ ਮੁਫ਼ਤ ਮੁਹੱਈਆਂ ਕਰਵਾਈ ਜਾਵੇਗੀ ਕਿੱਤਾਮੁਖੀ ਟ੍ਰੇਨਿੰਗ : ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 28/10/2022
Free vocational training will be provided to the youth: Deputy Commissioner

ਨੌਜਵਾਨਾਂ ਨੂੰ ਮੁਫ਼ਤ ਮੁਹੱਈਆਂ ਕਰਵਾਈ ਜਾਵੇਗੀ ਕਿੱਤਾਮੁਖੀ ਟ੍ਰੇਨਿੰਗ : ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਨੌਜਵਾਨਾਂ ਨੂੰ ਮੁਫ਼ਤ ਮੁਹੱਈਆਂ ਕਰਵਾਈ ਜਾਵੇਗੀ ਕਿੱਤਾਮੁਖੀ ਟ੍ਰੇਨਿੰਗ : ਡਿਪਟੀ ਕਮਿਸ਼ਨਰ

ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਦੇ ਆਤਮ ਨਿਰਭਰ ਬਣਾਉਣਾ

ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ

ਰੂਪਨਗਰ, 28 ਅਕਤੂਬਰ:

ਪੀ.ਐਸ.ਡੀ.ਐਮ ਅਤੇ ਐਲ ਐਂਡ ਟੀ ਸੀਐਸਟੀਆਈ-ਪਿਲੁਖਵਾ ਦੁਆਰਾ ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਟ੍ਰੇਨਿੰਗ ਮੁੱਹਇਆ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੀ.ਐਸ.ਡੀ.ਐਮ ਅਤੇ ਐਲ ਐਂਡ ਟੀ ਸੀਐਸਟੀਆਈ-ਪਿਲੁਖਵਾ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚ ਫਾਰਮਵਰਕ (ਤਰਜੀਹੀ ਤੌਰ ਉੱਤੇ ਕਾਰਪੇਂਟਰ/ਡਰਾਫਟਸਮੈਨ ਸਿਵਲ/ਫਿਟਰ ਟ੍ਰੇਡ ਜਾਂ 10ਵੀਂ ਪਾਸ), ਸਕੈਫੋਲਡਿੰਗ (ਤਰਜੀਹੀ ਤੌਰ ਉਤੇ ਫਿਟਰ/ ਡਰਾਫਟਸਮੈਨ ਸਿਵਲ ਟਰੇਡ ਵਿਚ ਆਈ.ਟੀ.ਆਈ ਜਾਂ 10 ਵੀ ਪਾਸ), ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ (ਫਿਟਰ/ਡਰਾਫਟਮੈਨ ਸਿਵਲ ਵਪਾਰ ਵਿਚ ਆਈ.ਟੀ.ਆਈ ਜਾਂ 10 ਵੀਂ ਪਾਸ), ਕੰਸਟਰਕਸ਼ਨ ਇਲੈਕਟ੍ਰੀਸ਼ੀਅਨ (ਇਲੈਕਟ੍ਰੀਸ਼ੀਅਨ/ਵਾਇਰਮੈਨ ਵਪਾਰ ਵਿੱਚ ਆਈ.ਟੀ.ਆਈ), ਸੋਲਰ ਪੀ.ਵੀ ਟੈਕਨੀਸ਼ੀਅਨ (ਇਲੈਕਟਰੀਸ਼ੀਅਨ/ਵਾਇਰਮੈਨ/ਇਲੈਕਟ੍ਰੀਸ਼ੀਅਨ ਵਪਾਰ ਵਿੱਚ ਆਈ.ਟੀ.ਆਈ), ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ (ਸਿਵਲ ਇੰਜੀ. ਵਿੱਚ ਗ੍ਰੈਜੂਏਸ਼ਨ/ਡਿਪਲੋਮਾ) ਅਤੇ ਪਲੰਬਰ (ਪਲੰਬਰ ਵਪਾਰ ਵਿੱਚ ਆਈ.ਟੀ.ਆਈ) ਕੋਰਸਾਂ ਵਿੱਚ ਚਲਾਈ ਜਾਵੇਗੀ।

ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟ੍ਰੇਨਿੰਗ ਮੁੱਹਇਆ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ-ਘੱਟ 10ਵੀਂ ਪਾਸ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੋਕਰੀ ‘ਤੇ ਵੀ ਲਗਵਾਇਆ ਜਾਵੇਗਾ। ਟ੍ਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੂਫਤ ਟ੍ਰੇਨਿੰਗ ਦੇਣ ਦੇ ਨਾਲ ਨਾਲ ਵਰਦੀ ਜੁੱਤੇ ਆਦਿ ਵੀ ਦਿੱਤੇ ਜਾਣਗੇ। ਡੀ.ਪੀ.ਐਮ.ਯੂ ਸਟਾਫ ਵਲੋਂ ਕਰੀਅਰ ਸਲਾਹ ਅਤੇ ਮਾਰਗਦਰਸ਼ਨ ਦੇ ਸੈਸ਼ਨ ਵੀ ਲਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਦੇ ਆਤਮ ਨਿਰਭਰ ਬਣਾਉਣਾ ਹੈ। ਉਮੀਦਵਾਰ ਆਪਣੇ ਆਪ ਨੂੰ https://forms.gle/U6Rrfi22mBDoo6rn9 ਲਿੰਕ ਉੱਪਰ ਰਜਿਸਟਰ ਕਰਨ।

ਵਧੇਰੇ ਜਾਣਕਾਰੀ ਲਈ ਬਲਾਕ ਮਿਸ਼ਨ ਮੈਨੇਜਰ ਸ.ਗੁਰਪ੍ਰੀਤ ਸਿੰਘ ਨਾਲ 88724-88853 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।