ਬੰਦ ਕਰੋ

ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਸਮਾਜਸੇਵੀ ਆਗੂਆਂ ਵਲੋਂ ਬਣਾਏ ਗਏ ਮਕਾਨ ਦੀ ਚਾਬੀ ਲੋੜਵੰਦ ਪਰਿਵਾਰ ਨੂੰ ਸੌਂਪੀ

ਪ੍ਰਕਾਸ਼ਨ ਦੀ ਮਿਤੀ : 21/10/2022
The Deputy Commissioner held a special meeting in view of the increasing cases of dengue in the district

ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਸਮਾਜਸੇਵੀ ਆਗੂਆਂ ਵਲੋਂ ਬਣਾਏ ਗਏ ਮਕਾਨ ਦੀ ਚਾਬੀ ਲੋੜਵੰਦ ਪਰਿਵਾਰ ਨੂੰ ਸੌਂਪੀ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਸਮਾਜਸੇਵੀ ਆਗੂਆਂ ਵਲੋਂ ਬਣਾਏ ਗਏ ਮੁਕਾਨ ਦੀ ਚਾਬੀ ਲੋੜਵੰਦ ਪਰਿਵਾਰ ਨੂੰ ਸੌਂਪੀ

ਰੂਪਨਗਰ, 21 ਅਕਤੂਬਰ: ਸਮਾਜਸੇਵੀ ਆਗੂਆਂ ਵੱਲੋਂ ਪਿੰਡ ਰੰਗੀਲਪੁਰ ਦੀ ਪਰਮਜੀਤ ਕੌਰ ਪਤਨੀ ਲੇਟ ਭਗਵਾਨਦਾਸ ਨੂੰ ਖਸਤਾ ਹਾਲ ਵਿਚ ਪਏ ਮਕਾਨ ਨੂੰ ਦੁਬਾਰਾ ਬਣਾ ਕੇ ਤਿਆਰ ਕੀਤਾ ਗਿਆ ਜਿਸ ਦੀਆਂ ਚਾਬੀਆ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਦੀ ਪਤਨੀ ਡਾਂ ਹਰਜੀਤ ਕੌਰ ਨੇ ਸੌਪੀਆ।

ਇਸੇ ਤਰਾਂ ਪਿੰਡ ਲਖਮੀਪੁਰ ਵਿਖੇ ਚੈਰੀਟੇਬਲ ਸੰਸਥਾ ਵੂਮੈਨ ਐਂਡ ਚਾਈਲਡ ਕੇਅਰ ਵੈਲਫੇਅਰ ਫਾਊਂਡੇਸ਼ਨ ਵਲੋਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜਾ ਨੂੰ ਸਮਰਪਿਤ ਅਸੀਵਨ ਦੌਰਾਨੀਆ ਦੇ ਨਾਮ ਦੋ ਇੱਕ ਸਿਲਾਈ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ।

ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ ਕਿ ਸਮਾਜਸੇਵੀ ਆਗੂਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਨ੍ਹਾਂ ਇੱਕ ਗਰੀਬ ਪਰਿਵਾਰ ਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੈਰੀਟੇਬਲ ਸੰਸਥਾ ਵੂਮੈਨ ਐਂਡ ਚਾਈਲਡ ਕੇਅਰ ਵੈਲਫੇਅਰ ਫਾਊਂਡੇਸ਼ਨ ਨੇ ਵੀ ਲੋੜਵੰਦ ਲੜਕੀਆਂ ਲਈ ਸਿਲਾਈ ਸੈਂਟਰ ਖੋਲ ਉਨ੍ਹਾਂ ਨੂੰ ਪੈਰਾ ‘ਤੇ ਖੜਾ ਕਰਨ ਲਈ ਉਪਰਾਲਾ ਕੀਤਾ ਹੈ।

ਇਸ ਮੌਕੇ ਉੱਤੇ ਸਮਾਜ ਸੇਵੀ ਜਗਤਾਰ ਸਿੰਘ ਲੰਬੜਦਾਰ, ਬਲਵਿੰਦਰ ਸਿੰਘ ਲਖਮੀਪੁਰ, ਜਗਮੋਹਣ ਸਿੰਘ ਗੱਗੂ, ਕਮਲਜੀਤ ਸਿੰਘ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਮੇਹਰ ਸਿੰਘ ਸਰਪੰਚ ਲਮਮੀਪੁਰ, ਕਿਸਾਨ ਆਗੂ ਭੁਪਿੰਦਰ ਸਿੰਘ ਬਿੰਦਰਖ, ਬਾਬਾ ਦੀਪ ਸਿੰਘ ਯੂਥ ਕਲੱਬ ਦੇ ਮੈਂਬਰ ਅਤੇ ਮੋਹਤਬਰ ਆਗੂ ਹਾਜਰ ਸਨ।