ਜ਼ਿਲ੍ਹੇ ਵਿਚ ਉਦਯੋਗਾਂ ਦੀ ਮੰਗ ਅਨੁਸਰ ਦਿੱਤੀ ਜਾਵੇਗੀ ਹੁਨਰ ਵਿਕਾਸ ਸਿਖਲਾਈ- ਡਿਪਟੀ ਕਮਿਸਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹੇ ਵਿਚ ਉਦਯੋਗਾਂ ਦੀ ਮੰਗ ਅਨੁਸਰ ਦਿੱਤੀ ਜਾਵੇਗੀ ਹੁਨਰ ਵਿਕਾਸ ਸਿਖਲਾਈ- ਡਿਪਟੀ ਕਮਿਸਨਰ
ਰੂਪਨਗਰ, 25 ਜੁਲਾਈ: ਡਿਪਟੀ ਕਮਿਸਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋ ਜ਼ਿਲ੍ਹਾ ਕਾਰਜਕਾਰੀ ਸਕਿੱਲ ਕਮੇਟੀ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਰੀਵਿਉ ਮੀਟਿੰਗ ਕੀਤੀ ਗਈ ਜਿਸ ਵਿਚ ਉਹਨਾਂ ਵੱਲੋਂ ਜ਼ਿਲ੍ਹੇ ਵਿਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਰਟੀਫਾਈਡ ਹੋਏ ਸਿਖਿਆਰਥੀਆਂ ਦੀ ਪਲੈਸਮੈਂਟ ਉਤੇ ਜੋਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸਰਟੀਫਾਈਡ ਸਿਖਿਆਰਥੀਆਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਣ ਅਤੇ ਇਹਨਾ ਗਰੁੱਪ ਵੱਲੋ ਬਣਾਏ ਗਏ ਪ੍ਰੋਡਕਟ ਨੂੰ ਐਮਾਜੋਨ ਅਤੇ ਫਲਿੱਪਕਾਰਟ ਵਰਗੀਆਂ ਆਨਲਾਈਨ ਵੈਬਸਾਈਟ ਰਾਹੀਂ ਸੇਲ ਕੀਤਾ ਜਾਵੇ।
ਉਨ੍ਹਾਂ ਵੱਲੋ ਦੱਸਿਆ ਗਿਆ ਕਿ ਡਿਸਟਿਕ ਸਕਿੱਲ ਕੌਂਸਲ ਵੱਲੋ ਵੱਖ-ਵੱਖ ਉਦਯੋਗਾਂ ਦਾ ਸਰਵੇਖਣ ਕੀਤਾ ਗਿਆ ਸੀ ਜਿਸ ਰਾਹੀਂ ਵੱਖ-ਵੱਖ ਉਦਯੋਗਾਂ ਦੀ ਮੰਗ ਦੇ ਅਨੁਸਾਰ ਹੀ ਜ਼ਿਲ੍ਹੇ ਵਿਚ ਸਕਿੱਲ ਟਰੇਨਿੰਗ ਦਿੱਤੀ ਜਾਵੇਗੀ ਤਾ ਜੋ ਸਿੱਖਿਅਤ ਹੋਏ ਸਿਖਿਆਰਥੀਆਂ ਨੂੰ ਰੋਜਗਾਰ ਦੇ ਬੇਹਤਰ ਮੌਕੇ ਪ੍ਰਾਪਤ ਹੋ ਸਕਣ। ਉਨ੍ਹਾਂ ਵੱਲੋ ਆਈ.ਟੀ.ਆਈ. ਰੋਪੜ, ਐਨ.ਐਫ.ਐਲ਼ ਨੰਗਲ ਅਤੇ ਹਾਈਡਰੋ ਪਾਵਰ ਟਰੇਨਿੰਗ ਸੈਂਟਰ ਨੰਗਲ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਸਕਿੱਲ ਟਰੇਨਿੰਗ ਲਈ ਜੋੜਨ ਲਈ ਵੀ ਕਿਹਾ ਗਿਆ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸਨਰ (ਵ) ਸ. ਦਮਨਜੀਤ ਸਿੰਘ, ਜ਼ਿਲ੍ਹਾ ਰੋਜਗਾਰ ਅਫਸਰ ਸ਼੍ਰੀ ਅਰੁਣ ਕੁਮਾਰ, ਐਲ.ਡੀ.ਐਮ ਸ਼੍ਰੀ ਅਮੀਸ ਨਾਥ, ਜ਼ਿਲਾ ਸਿੱਖਿਆ ਦਫਤਰ ਸੈਕੰਡਰੀ ਸ.ਹਰਪ੍ਰੀਤ ਸਿੰਘ, ਐਨ.ਐਫ.ਐਲ ਨੰਗਲ ਤੋਂ ਸ਼੍ਰੀ ਤਜਿੰਦਰ ਕੁਮਾਰ, ਆਈ.ਟੀ.ਆਈ ਰੋਪੜ ਤੋਂ ਸ਼੍ਰੀ ਦਿਨੇਸ਼ ਸੈਣੀ, ਐਨ.ਯੂ.ਐਲ.ਐਮ ਸ਼੍ਰੀ ਪ੍ਰਵੀਨ ਕੁਮਾਰ ਆਦਿ ਸਾਮਲ ਸਨ।