ਬੰਦ ਕਰੋ

ਰੂਪਨਗਰ ਪ੍ਰੈੱਸ ਕਲੱਬ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਰੂ ਬ ਰੂ ਸਮਾਗਮ ਕੀਤਾ

ਪ੍ਰਕਾਸ਼ਨ ਦੀ ਮਿਤੀ : 09/07/2022
Rupnagar Press Club Holds face to face Interation with Dr. Preeti Yadav, IAS Deputy Commissioner Rupnagar

ਰੂਪਨਗਰ ਪ੍ਰੈੱਸ ਕਲੱਬ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਰੂ ਬ ਰੂ ਸਮਾਗਮ ਕੀਤਾ

ਜ਼ਿਲ੍ਹਾ ਰੂਪਨਗਰ ਨੂੰ ਈਕੋ ਟੂਰਿਜ਼ਮ ਵਜੋਂ ਵਿਕਸਤ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ

ਰੂਪਨਗਰ, 9 ਜੁਲਾਈ: ਰੂਪਨਗਰ ਪ੍ਰੈੱਸ ਕਲੱਬ ਵਲੋਂ ਅੱਜ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨਾਲ ਰੂ ਬ ਰੂ ਸਮਾਗਮ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਪ੍ਰੈੱਸ ਕਲੱਬ ਵਲੋਂ ਲੋਕ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਮਹਤਵਪੂਰਨ ਅਤੇ ਅਹਿਮ ਮਾਮਲਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਉਤੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੈੱਸ ਕਲੱਬ ਵਲੋਂ ਉਠਾਏ ਗਏ ਸਾਰੇ ਮਾਮਲੇ, ਵਾਜਬ ਅਤੇ ਅਹਿਮ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਨੂੰ ਈਕੋ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕਰਨ ਲਈ ਰੂਪ ਰੇਖਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਜਿਸ ਤਹਿਤ ਸਤਲੁੱਜ ਦਰਿਆ ਦੇ ਕੰਢੇ ਉੱਤੇ ਬਣਾਏ ਗਏ ਬਰਡ ਵਾਚ ਸੈਂਟਰ ਤੋਂ ਨੇਚਰ ਟ੍ਰੇਲ, ਸਦਾਬਰਤ ਤੱਕ ਵਾਲਕਿੰਗ ਟਰੈਕ ਨੂੰ ਬਣਾਉਣ ਦੀ ਵੀ ਤਜਵੀਜ਼ ਹੈ। ਵੈਟਲੈਂਡ ਘੋਸ਼ਿਤ ਕੀਤੀ ਗਈ ਇਸ ਕੁਦਰਤੀ ਨਜ਼ਾਰਿਆਂ ਵਾਲੇ ਇਲਾਕੇ ਉੱਤੇ ਜੰਗਲੀ ਜੀਵ ਜੰਤੂ ਸਮੇਤ ਪ੍ਰਵਾਸੀ ਪੰਛੀ ਵੀ ਆਉਂਦੇ ਹਨ ਜਿਸ ਨਾਲ ਇਸ ਜੰਗਲੀ ਇਲਾਕੇ ਦੀ ਮਹੱਤਤਾ ਹੋਰ ਵਧ ਜਾਂਦੀ ਹੈ । ਰੂਪਨਗਰ ਸ਼ਹਿਰ ਵਿੱਚੋਂ ਗੁਜ਼ਰਦੀ ਸਰਹੰਦ ਨਹਿਰ ਨੂੰ ਖੂਬਸੂਰਤ ਦਿੱਖ ਦੇਣ ਦੇ ਮਾਮਲੇ ਉੱਤੇ ਬੋਲਦਿਆਂ ਉਣਾ ਕਿਹਾ ਕਿ ਉਹ ਅੱਜ ਹੀ ਇਸ ਦਾ ਸਰਵੇਖਣ ਕਰਕੇ ਆਏ ਹਨ ਅਤੇ ਜਲਦ ਹੀ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਲੋਕਾਂ ਦੀ ਸਹੂਲਤ ਲਈ ਸ਼ਟਲ ਬੱਸ ਸੇਵਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਉਸਾਰੀ ਅਧੀਨ ਨਵੇਂ ਬੱਸ ਅੱਡੇ ਤੋਂ ਵੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ।

ਇਸ ਮੌਕੇ ਉਤੇ ਟਰੈਫਿਕ ਦੀ ਸਮੱਸਿਆ, ਬਰਸਾਤਾਂ ਵਿਚ ਪਾਣੀ ਦੀ ਨਿਕਾਸੀ, ਸ਼ਹਿਰ ਅਤੇ ਮਿੰਨੀ ਸਕੱਤਰੇਤ ਵਿਚ ਪਾਰਕਿੰਗ ਦੀ ਸਮੱਸਿਆ ਸਮੇਤ ਹੋਰ ਕਈ ਮਾਮਲਿਆਂ ਉੱਤੇ ਚਰਚਾ ਕੀਤੀ ਗਈ।

ਸਮਾਗਮ ਵਿੱਚ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਨਾਲ ਅੱਗੇ ਵੀ ਸਮਾਗਮ ਕੀਤੇ ਜਾਣਗੇ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰੈੱਸ ਕਲੱਬ ਦਾ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਇਸ ਸਮਾਗਮ ਵਿਚ ਪ੍ਰੈੱਸ ਕਲੱਬ ਦੇ ਜਰਨਲ ਸਕਤੱਰ ਸਤਨਾਮ ਸਿੰਘ ਸੱਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਖੇਤਰ ਦੇ ਵਿਕਾਸ ਵਿੱਚ ਪ੍ਰਸ਼ਾਸਨ ਅਤੇ ਪ੍ਰੈੱਸ ਦਾ ਅਹਿਮ ਰੋਲ ਹੁੰਦਾ ਹੈ ਜਿਸ ਲਈ ਇਸ ਲਾਜ਼ਮੀ ਹੈ ਕਿ ਮੀਡੀਆ ਵਲੋਂ ਉਠਾਏ ਗਏ ਮਾਮਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਸਮਾਂਬੱਧ ਸੀਮਾ ਵਿਚ ਗੰਭੀਰਤਾ ਨਾਲ ਹੱਲ ਕਰੇ। ਇਸ ਸਮਾਗਮ ਵਿੱਚ ਪ੍ਰੈੱਸ ਕਲੱਬ ਦੇ ਮੁੱਖ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਡਿਪਟੀ ਕਮਿਸ਼ਨਰ, ਪੀ ਸੀ ਐਸ ਹਰਜੋਤ ਕੌਰ, ਡੀ ਪੀ ਆਰ ਓ ਕਰਨ ਮਹਿਤਾ ਅਤੇ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਪੱਤਰਕਾਰ ਸੰਦੀਪ ਵਸ਼ਿਸ਼ਟ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ਹੁੰਦਲ, ਸੁਰਜੀਤ ਸਿੰਘ ਗਾਂਧੀ, ਜਗਜੀਤ ਸਿੰਘ ਜੱਗੀ, ਰਾਜਨ ਵੋਹਰਾ, ਜਗਮੋਹਨ ਸਿੰਘ, ਸਤੀਸ਼ ਜਗੋਤਾ, ਰਜਿੰਦਰ ਸੈਣੀ, ਅਰੁਣ ਸ਼ਰਮਾ, ਅਵਤਾਰ ਸਿੰਘ ਕੰਬੋਜ, ਪ੍ਰਭਾਤ ਭੱਟੀ, ਸ਼ਾਮ ਲਾਲ ਬੈਂਸ, ਅਰੁਣ ਪੂਰੀ, ਮਨਪ੍ਰੀਤ ਚਾਹਲ, ਸਰਬਜੀਤ ਸਿੰਘ ਕਾਕਾ, ਸੁਮੀਤ ਪਸਰੀਚਾ, ਕੁਲਵੰਤ ਸਿੰਘ ਚਾਰਲੀ, ਜਸਵੀਰ ਸਿੰਘ ਬਾਵਾ, ਹਰੀਸ਼ ਕਾਲੜਾ, ਰਾਕੇਸ਼ ਕੁਮਾਰ, ਵਰੁਣ ਲਾਂਬਾ ਅਤੇ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸਨ।