• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਡਿਪਟੀ ਕਮਿਸ਼ਨਰ ਵਲੋਂ ਨਾਗਰਿਕਾਂ ਨੂੰ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਅਪੀਲ

ਪ੍ਰਕਾਸ਼ਨ ਦੀ ਮਿਤੀ : 25/02/2021

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 24 ਫਰਵਰੀ 2021

ਡਿਪਟੀ ਕਮਿਸ਼ਨਰ ਵਲੋਂ ਨਾਗਰਿਕਾਂ ਨੂੰ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਅਪੀਲ

ਕਿਹਾ, ਟੀਕਾਕਰਣ ਲਈ ਕੋ-ਵਿਨ ਐਪ ਤੇ ਰਜਿਸਟਰ ਕਰਨ ਲਈ ਮੋਬਾਈਲ ਓਟੀਪੀ ਨੂੰ ਅਧਾਰ ਦੀ ਪਛਾਣ ਲਈ ਤਰਜੀਹ ਦਿੱਤੀ ਗਈ ਹੈ

ਜ਼ਿਲ੍ਹੇ ਦੇ ਨਾਗਰਿਕਾਂ ਨੂੰ ਆਪਣੇ ਮੋਬਾਇਲ ਨੰਬਰਾਂ ਨੂੰ ਅਧਾਰ ਨੰਬਰ ਨਾਲ ਜੋੜਨ ਦੀ ਅਪੀਲ ਕਰਦਿਆਂ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵੀਡ -19 ਲਈ ਟੀਕਾਕਰਨ ਤੇ ਨਜ਼ਰਸਾਨੀ ਕਰਨ ਲਈ ਉਚ ਤਾਕਤੀ ਸਮੂਹ ਦਾ ਗਠਨ ਕੀਤਾ ਹੈ ਜਿਸ ਵਲੋਂ ਮੋਬਾਈਲ ਓਟੀਪੀ ਨੂੰ ਅਧਾਰ ਦੀ ਪਛਾਣ ਲਈ ਅਤੇ ਟੀਕਾਕਰਣ ਲਈ ਕੋ-ਵਿਨ ਐਪ ਤੇ ਰਜਿਸਟਰ ਕਰਨ ਲਈ ਇੱਕ ਤਰਜੀਹੀ ਵਿਧੀ ਵਜੋਂ ਮਾਨਤਾ ਦਿਤੀ ਗਈ ਹੈ।

ਉਨ੍ਹਾ ਕਿਹਾ ਕਿ ਸਰਕਾਰੀ ਅਧਿਐਨ ਦੇ ਅਨੁਸਾਰ ਇਹ ਪਤਾ ਚਲਿਆ ਹੈ ਕਿ ਵੱਡੀ ਗਿਣਤੀ ਵਿੱਚ ਅਧਾਰ ਅਜੇ ਤੱਕ ਮੋਬਾਈਲ ਨਾਲ ਜੁੜੇ ਹੋਏ ਨਹੀਂ ਹਨ। ਇਸ ਲਈ ਕੋਵਿਡ ਟੀਕਾਕਰਨ ਦੌਰਾਨ ਮੋਬਾਈਲ ਨੂੰ ਆਧਾਰ ਨੰਬਰ ਨਾਲ ਜੋੜਨ ਦੀ ਮੰਗ ਵਿਚ ਕਾਫ਼ੀ ਵਾਧਾ ਹੋਇਆ ਹੈ।

ਸ਼ਹਿਰੀਆਂ ਨੂੰ ਮੋਬਾਈਲ ਨੂੰ ਆਧਾਰ ਨੰਬਰ ਨਾਲ ਜੋੜਨ ਦੀ ਅਪੀਲ ਕਰਦਿਆਂ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਯੂਆਈਡੀਏਆਈ ਨੇ ਇੰਡੀਆ ਪੋਸਟ ਪੇਮੈਂਟਸ ਬੈਂਕ ਨੂੰ ਮੋਬਾਈਲ ਨੰਬਰ ਅਪਡੇਟ ਕਰਨ ਦੀ ਆਗਿਆ ਦਿੱਤੀ ਹੈ। ਡਾਕ ਵਿਭਾਗ (ਡੀਓਪੀ) ਨੇ ਡਾਕ ਘਰ ਅਤੇ ਗ੍ਰਾਮੀਣ ਡਾਕ ਸੇਵਕਾਂ (ਜੀਡੀਐਸ) ਰਾਹੀਂ ਅਧਾਰ ਮੋਬਾਈਲ ਅਪਡੇਸ਼ਨ ਅਤੇ ਬੱਚਿਆਂ ਦੀ ਐਨਰੋਲਮੈਂਟ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਫ਼ ਪੋਸਟ ਮਾਸਟਰ ਜਨਰਲ ਨੂੰ ਰਾਜਾਂ ਨਾਲ ਵਿਸ਼ੇਸ਼ ਕੈਂਪ ਲਗਾਉਣ ਲਈ ਤਾਲਮੇਲ ਕਰਨ ਅਤੇ ਆਧਾਰ ਦੇ ਮੋਬਾਈਲ ਅਪਡੇਟ ਕਰਨ ਦੀ ਸਹੂਲਤ ਲਈ ਵਾਧੂ ਕੇਂਦਰ ਸਥਾਪਤ ਕਰਨ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ।

ਜਿਕਰਯੋਗ ਹੈ ਕਿ ਜ਼ਿਲ੍ਹਾ ਰੂਪਨਗਰ ਵਿਚ ਰੂਪਨਗਰ ਮੁੱਖ ਡਾਕਘਰ, ਜ਼ਿਲ੍ਹਾ ਪ੍ਰ੍ਸ਼ਾਸਕੀ ਕੰਪਲੈਕਸ ਡਾਕ ਘਰ, ਮੋਰਿੰਡਾ ਡਾਕਘਰ, ਲੁਠੇੜੀ ਡਾਕਘਰ , ਮੀਆਂਪੁਰ ਡਾਕਘਰ, ਬੇਲਾ ਡਾਕਘਰ, ਚਮਕੌਰ ਸਾਹਿਬ ਡਾਕਘਰ, ਘਨੌਲੀ ਡਾਕਘਰ, ਨੂਰਪੁਰ ਬੇਦੀ ਡਾਕਘਰ, ਅਨੰਦਪੁਰ ਸਾਹਿਬ ਡਾਕਘਰ, ਗੰਗੂਵਾਲ ਡਾਕਘਰ, ਡੁਮੇਵਾਲ ਡਾਕਘਰ, ਨਿਯਾ ਨੰਗਲ ਡਾਕਘਰ, ਸੈਕਟਰ -2 ਨਵਾਂ ਨੰਗਲ ਡਾਕਘਰ, ਐਫ.ਐਫ. ਨੰਗਲ ਡਾਕਘਰ, ਨੰਗਲ ਟਾਊਨਸ਼ਿਪ ਡਾਕਘਰ ਅਤੇ ਪ੍ਰਤਾਪਨਗਰ ਨੰਗਲ ਡਾਕਘਰ ਵਿਖੇ ਅਧਾਰ ਅਪਡੇਸ਼ਨ ਦੀ ਸੁਵਿਧਾ ਮੌਜੂਦ ਹੈ।