ਰੋਸਟਰ ਅਨੁਸਾਰ ਸਵੇਰੇ 7 ਤੋਂ 3 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ ਦੁਕਾਨਾਂ
Office of District Public Relations Officer, Rupnagar
Rupnagar Dated 06 May 2020
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।
ਰੂਪਨਗਰ – ਮਿਤੀ – 06 ਮਈ 2020
ਰੋਸਟਰ ਅਨੁਸਾਰ ਸਵੇਰੇ 7 ਤੋਂ 3 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ ਦੁਕਾਨਾਂ – ਡਿਪਟੀ ਕਮਿਸ਼ਨਰ
ਰੂਪਨਗਰ, 6 ਮਈ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ ਕੁਝ ਵਿਸ਼ੇਸ ਸ਼੍ਰੇਣੀਆਂ ਦੀਆਂ ਦੁਕਾਨਾਂ ਨੂੰ ਸਵੇਰੇ 7.00 ਵਜੇ ਤੋਂ 3.00 ਵਜੇ ਤੱਕ ਕਰਫਿਊ ਦੌਰਾਨ ਖੋਲਣ ਦੀ ਛੋਟ ਦਿੱਤੀ ਹੈ ਅਤੇ ਬੈਕਾਂ ਦਾ ਸਮਾਂ 09 ਤੋਂ 01 ਹੀ ਹੋਵੇਗਾ । ਨਾਨ ਬੈਂਕਿੰਗ ਕੰਮਾਂ ਲਈ ਆਪਣੇ ਪੱਧਰ ਤੇ 03 ਵਜੇ ਤੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਐਸ.ਡੀ.ਐਮਜ਼ ਵੱਲੋਂ ਜਾਰੀ ਲਿਸਟ ਅਨੁਸਾਰ ਰੋਸਟਰ ਵਾਇਸ ਹੀ ਦੁਕਾਨਾਂ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਕੋਈ ਵੀ ਦੁਕਾਨਦਾਰ ਵੱਲੋਂ ਆਪਣੀ ਮਰਜੀ ਨਾਲ ਦੁਕਾਨ ਖੋਲਣ ਦੀ ਇਜ਼ਾਜ਼ਤ ਨਹੀਂ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਸਭ ਨੂੰ ਘਰਾਂ ਅੰਦਰ ਜਾਣਾ ਹੋਵੇਗਾ। ਛੋਟ ਦੌਰਾਨ ਘਰ ਤੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਓ ਅਤੇ ਦਸਤਾਨੇ, ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਅਤੇ ਆਪਸੀ ਦੂਰੀ ਦਾ ਹਰ ਕੋਈ ਖਿਆਲ ਰੱਖੇ।