ਟਰੈਵਲ ਏਜੰਟ ਅਤੇ ਆਈਲੈਟਸ ਕੇਂਦਰਾਂ ਦੀ ਪੜਤਾਲ
ਟਰੈਵਲ ਏਜੰਟ ਅਤੇ ਆਈਲੈਟਸ ਕੇਂਦਰਾਂ ਦੀ ਪੜਤਾਲ – ਪ੍ਰੈਸ ਨੋਟ ਮਿਤੀ 10 ਅਗਸਤ, 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ, 10 ਅਗਸਤ – ਸ਼ਹਿਰ ਦੇ ਵਖ ਵਖ ਟਰੈਵਲ ਏਜੰਟ ਅਤੇ ਆਈਲੈਟਸ ਕੇਂਦਰਾਂ ਦਾ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੁਪਨਗਰ ਨੇ ਅੱਜ ਦੋਰਾ ਕੀਤਾ ਅਤੇ ਉਨਾ ਦੇ ਕਾਗਜਪੱਤਰਾਂ ਦੀ ਪੜਤਾਲ ਕੀਤੀ। ਇਸ ਪੜਤਾਲ ਉਪਰੰਤ ਉਨਾ ਦਸਿਆ ਕਿ ਉਨਾ ਵਲੋਂ ਅੱਜ ਸੋਈ ਓਕਸਫੋਰਡ ਇੰਗਲਿਸ਼ ਅਕੈਡਮੀ ਗਿਆਨੀ ਜੈਲ ਸਿੰਘ ਨਗਰ, ਬਲਯੂ ਚਿਪ ਇੰਗਲਿਸ਼ ਸਪੋਕਨ ਐਂਡ ਆਈਲੈਟਸ, ਬੈਂਸ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ, ਸਾਊਥ ਇੰਡੀਅਨ ਇਸਟੀਚਿਊਟ ਨੇੜੇ ਸਿਵਲ ਹਸਪਤਾਲ, ਹਸਟੈਗ ਇੰਸਟੀਚਿਊਟ ਆਫ ਲਰਨਿੰਗ, ਬ੍ਰਿਟਿਸ਼ ਅਕੈਡਮੀ, ਬੋਨਾਫਾਈਡ ਇੰਸਟੀਚਿਊਟ, ਗਰੇ ਮੈਟਰਜ, ਸਾਊਥ ਇੰਡੀਅਨ ਬੇਲਾ ਚੋਕ ਰੋਡ, ਏਮ ਇੰਗਲਿਸ਼ ਇਨਸਟੀਚਿਊਟ ਅਤੇ ਵੀ-ਇੰਗਲਿਸ਼ ਅਕੈਡਮੀ ਦੀ ਪੜਤਾਲ ਕੀਤੀ ਗਈ ਜਿੰਨਾ ਦੇ ਕਾਗਜ ਪੱਤਰ ਸਹੀ ਪਾਏ ਗਏ। ਕੇਵਲ ਇਕ ਸਥਾਨਿਕ ਸਨਸ਼ਾਈਨ ਆਈਲੈਟਸ ਕੇਂਦਰ ਐਂਡ ਇਮੀਗ੍ਰੇਸ਼ਨ ਪਾਸ ਲਾਇਸੰਸ ਨਹੀਂ ਸੀ, ਜੋ ਕਿ ਉਨਾ ਵਲੋਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਅਪਲਾਈ ਕੀਤਾ ਹੋਇਆ ਹੈ। ਪਰੰਤੂ ਇਸ ਸਮੇਂ ਇਸ ਏਜੰਸੀ ਪਾਸ ਕੋਈ ਬੱਚਾ ਵੀ ਐਨਰੋਲ ਹੋਇਆ ਨਹੀਂ ਪਾਇਆ ਗਿਆ। ਉਨਾ ਏਜੰਸੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਜਦ ਤੱਕ ਉਨਾ ਦਾ ਲਾਇਸੰਸ ਰੀਨਿਊ ਨਹੀਂ ਹੁੰਦਾ ਉਦੋਂ ਤੱਕ ਉਹ ਆਪਣੇ ਬੋਰਡ ਆਦਿ ਉਤਾਰ ਦੇਣ।