ਬੰਦ ਕਰੋ

ਰੈੱਡ ਕਰਾਸ ਵੱਲੋਂ ਸਫ਼ਾਈ ਅਭਿਆਨ ਦਾ ਸੱਤਵਾਂ ਦਿਨ, ਗਿਆਨੀ ਜੈਲ ਸਿੰਘ ਨਗਰ ਦੇ ਪਾਰਕ ਤੇ ਆਲੇ-ਦੁਆਲੇ ਦੀ ਕੀਤੀ ਸਫ਼ਾਈ

ਪ੍ਰਕਾਸ਼ਨ ਦੀ ਮਿਤੀ : 13/07/2026
Seventh day of Red Cross cleanliness drive, cleaning of Giani Zail Singh Nagar park and surrounding areas

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੈੱਡ ਕਰਾਸ ਵੱਲੋਂ ਸਫ਼ਾਈ ਅਭਿਆਨ ਦਾ ਸੱਤਵਾਂ ਦਿਨ, ਗਿਆਨੀ ਜੈਲ ਸਿੰਘ ਨਗਰ ਦੇ ਪਾਰਕ ਤੇ ਆਲੇ-ਦੁਆਲੇ ਦੀ ਕੀਤੀ ਸਫ਼ਾਈ

ਰੂਪਨਗਰ, 13 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਰੈੱਡ ਕਰਾਸ ਦੀ ਉਪ-ਪ੍ਰਧਾਨ ਸ਼੍ਰੀਮਤੀ ਰੈਨ ਰੀਟਾ ਡੇਚਲਵਾਲ ਦੀ ਰਹਿਨੁਮਾਈ ਹੇਠ ਭਾਰਤੀ ਰੈੱਡ ਕਰਾਸ ਸੁਸਾਇਟੀ ਰੂਪਨਗਰ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਦੇ ਸੱਤਵੇਂ ਦਿਨ ਅੱਜ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਦੀ ਸਫ਼ਾਈ ਕੀਤੀ ਗਈ।

ਇਸ ਮੌਕੇ ਸਰਕਾਰੀ ਕਾਲਜ ਰੂਪਨਗਰ ਦੇ ਬੀ.ਏ. ਅਤੇ ਬੀ.ਐੱਸ.ਸੀ. ਦੇ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਅਮਨਦੀਪ ਸਿੰਘ, ਕੁਲਵੰਤ ਸਿੰਘ, ਨਵਨੀਤ ਕੌਰ, ਸੂਰਜ ਕੁਮਾਰ, ਹਰਿੰਦਰ ਕੌਰ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਮਲਕੀਤ ਕੁਮਾਰ, ਲਕਸ਼ਮੀ ਕੁਮਾਰੀ, ਤਾਨੀਆ ਕੌਰ, ਉਰਮਿਲਾ, ਸੁਨੀਤਾ ਦੇਵੀ, ਨਵਜੰਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਮਾਨਸੀ ਨੇ ਸਰਗਰਮ ਭਾਗ ਲਿਆ। 19 ਤੋਂ 20 ਸਾਲ ਦੀ ਉਮਰ ਦੇ ਇਹ ਨੌਜਵਾਨ ਵਿਦਿਆਰਥੀ ਵਾਤਾਵਰਣ ਦੀ ਸੁੱਚਤਾ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਸ ਮੁਹਿੰਮ ਵਿੱਚ ਪੂਰੇ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ।

ਅੱਜ ਦੇ ਸਫ਼ਾਈ ਅਭਿਆਨ ਵਿੱਚ ਆਈ.ਆਈ.ਟੀ. ਰੂਪਨਗਰ ਤੋਂ ਸ਼੍ਰੀ ਗਗਨ ਸ਼ਹਿਰਾ ਅਤੇ ਸ਼੍ਰੀ ਚੇਤਨ ਬਿਸ਼ਨੋਈ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਸਫ਼ਾਈ ਅਭਿਆਨ ਵਿੱਚ ਸ਼ਾਮਲ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਰੈੱਡ ਕਰਾਸ ਦੀਆਂ ਮੈਂਬਰਾਂ ਸ੍ਰੀਮਤੀ ਗੁਰਮੁਖੀ ਦੇਵੀ, ਸ੍ਰੀਮਤੀ ਗੁਰਸੀਰਤ ਕੌਰ, ਸ੍ਰੀਮਤੀ ਕਿਰਨਪ੍ਰੀਤ ਗਿੱਲ, ਸ੍ਰੀਮਤੀ ਸੁਪਿੰਦਰ ਕੌਰ, ਰੈੱਡ ਕਰਾਸ ਦਾ ਸਟਾਫ਼ ਅਤੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਗਿੱਲ ਵੀ ਹਾਜ਼ਰ ਰਹੇ।

ਰੈੱਡ ਕਰਾਸ ਵੱਲੋਂ ਇਹ ਸਫ਼ਾਈ ਅਭਿਆਨ ਲੋਕਾਂ ਵਿੱਚ ਸਫ਼ਾਈ, ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਲਗਾਤਾਰ ਜਾਰੀ ਹੈ।