ਬੰਦ ਕਰੋ

ਦਸਵੀਂ ਜਮਾਤ ਦੇ ਨਤੀਜਿਆਂ ‘ਚ ਪ੍ਰਕਾਸ਼ ਮੈਮੋਰੀਅਲ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਪ੍ਰਕਾਸ਼ਨ ਦੀ ਮਿਤੀ : 13/05/2026
Students of Prakash Memorial Divyang School performed brilliantly in the Class 10th results.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਦਸਵੀਂ ਜਮਾਤ ਦੇ ਨਤੀਜਿਆਂ ‘ਚ ਪ੍ਰਕਾਸ਼ ਮੈਮੋਰੀਅਲ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਪ੍ਰਿੰਸੀਪਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤੀ ਵਧਾਈ

ਰੂਪਨਗਰ, 13 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਜਮਾਤ ਦਸਵੀਂ ਦੇ ਨਤੀਜਿਆਂ ਵਿੱਚ ਪ੍ਰਕਾਸ਼ ਮੈਮੋਰੀਅਲ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਪ੍ਰਿੰਸੀਪਲ ਸ਼੍ਰੀਮਤੀ ਆਦਰਸ਼ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਸ਼੍ਰੀਮਤੀ ਆਦਰਸ਼ ਸ਼ਰਮਾ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਨ ਅਤੇ ਮਿਹਨਤ ਦਾ ਪ੍ਰਤੀਕ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਦੱਸਿਆ ਕਿ ਧਰੁਵ ਅਤੇ ਅਨੁਰਾਗ ਨੇ 577/650 ਅੰਕ ਪ੍ਰਾਪਤ ਕਰਕੇ 96 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਪਨਾ ਨੇ 573/650 ਅੰਕ ਪ੍ਰਾਪਤ ਕਰਕੇ 96 ਫੀਸਦੀ ਅੰਕ ਹਾਸਲ ਕੀਤੇ। ਵਿਸ਼ਾਲ ਵਾਂਸਕਰ ਨੇ 531/650 ਅੰਕਾਂ ਨਾਲ 89 ਫੀਸਦੀ ਅਤੇ ਅਜੈਪਾਲ ਨੇ 534/650 ਅੰਕਾਂ ਨਾਲ 89 ਫੀਸਦੀ ਅੰਕ ਪ੍ਰਾਪਤ ਕੀਤੇ। ਕਰਣਬੀਰ ਸਿੰਘ ਨੇ 513/650 ਅੰਕਾਂ ਨਾਲ 86 ਫੀਸਦੀ, ਲਖਬੀਰ ਸਿੰਘ ਨੇ 518/650 ਅੰਕਾਂ ਨਾਲ 86 ਫੀਸਦੀ, ਅਮਨਪ੍ਰੀਤ ਸਿੰਘ ਨੇ 512/650 ਅੰਕਾਂ ਨਾਲ 85 ਫੀਸਦੀ, ਅਪੂਰਵ ਨੇ 522/650 ਅੰਕਾਂ ਨਾਲ 87 ਫੀਸਦੀ ਅਤੇ ਦਕਸ਼ੇਸ਼ ਨੇ 488/650 ਅੰਕਾਂ ਨਾਲ 81 ਫੀਸਦੀ ਅੰਕ ਪ੍ਰਾਪਤ ਕੀਤੇ ਹਨ।