ਬੰਦ ਕਰੋ

ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਨਾਂ ‘ਚ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 09/07/2026
Special camps for pregnant women organized in government health institutions of the district

ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਨਾਂ ‘ਚ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ

ਰੂਪਨਗਰ, 09 ਜੁਲਾਈ: ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਦੇ ਦਿਸ਼ਾ ਨਰਿਦੇਸ਼ਾ ਤਹਿਤ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਖੇ ਪ੍ਰਧਾਨ ਮੰਤਰੀ ਮਾਤ੍ਰਤਿਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਨੂੰ ਉੱਚ ਗੁਣਵੱਤਾ ਵਾਲੀਆਂ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਮਾਂ ਅਤੇ ਬੱਚੇ ਦੀ ਸਿਹਤ ਨੂੰ ਸੁਧਾਰਨਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਜਾਂਚ, ਖੂਨ ਦੀ ਜਾਂਚ, ਬਲੱਡ ਪ੍ਰੈਸ਼ਰ, ਹਿਮੋਗਲੋਬਿਨ ਲੈਵਲ, ਸ਼ੂਗਰ ਟੈਸਟ ਅਤੇ ਅਲਟਰਾ ਸਾਊਂਡ ਆਦਿ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੋਸ਼ਣ, ਟੀਕਾਕਰਣ ਅਤੇ ਸੁਰੱਖਿਅਤ ਡਿਲਿਵਰੀ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ।

ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਮਨਾਏ ਜਾਣ ਵਾਲੇ ਇਸ ਅਭਿਆਨ ਦਾ ਉਦੇਸ਼ ਹਾਈ ਰਿਸਕ ਗਰਭਵਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਹੈ ਤਾਂ ਜੋ ਮਾਤਾ ਅਤੇ ਸ਼ਿਸ਼ੁ ਮੌਤ ਦਰ ਵਿੱਚ ਕਮੀ ਲਿਆਈ ਜਾ ਸਕੇ।

ਇਸ ਮੌਕੇ ਗਰਭਵਤੀ ਮਹਿਲਾਵਾਂ ਨੂੰ ਗਰਭ ਅਵਸਥਾ ਦੌਰਾਨ ਪੋਸ਼ਟਿਕ ਖੁਰਾਕ, ਆਇਰਨ ਅਤੇ ਕੈਲਸ਼ੀਅਮ ਗੋਲੀਆਂ ਦੀ ਮਹੱਤਤਾ, ਸਮੇਂ-ਸਮੇਂ ਤੇ ਚੈੱਕਅੱਪ ਕਰਵਾਉਣ ਅਤੇ ਸੰਸਥਾਗਤ ਡਿਲੀਵਰੀ ਦੀ ਲੋੜ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਜ਼ਾਰੂ ਜੰਕ ਫੂਡ ਅਤੇ ਕੋਲਡ ਡਰਿੰਕਸ ਦੇ ਸਿਹਤ ਉੱਤੇ ਪੈਣ ਵਾਲੇ ਨੁਕਸਾਨਾਂ ਅਤੇ ਗਰਭ ਦੌਰਾਨ ਆਪਣੀ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖਣਾ ਹੈ ਜਣੇਪੇ ਤੋਂ ਬਾਅਦ ਬੱਚੇ ਦਾ ਕਿਸ ਤਰ੍ਹਾਂ ਖਿਆਲ ਰੱਖਣਾ ਹੈ ਮਾਂ ਨੂੰ ਬੱਚੇ ਦਾ ਕਿਸ ਤਰ੍ਹਾਂ ਦੁੱਧ ਪਿਲਾਉਣਾ ਅਤੇ ਸਮੇਂ-ਸਮੇਂ ਸਿਰ ਬੱਚੇ ਦੇ ਸਿਹਤ ਸੰਬੰਧੀ ਵੀ ਜਾਣਕਾਰੀ ਬਾਰੇ ਵੀ ਜਾਣੂ ਕਰਵਾਇਆ ਜਾਦਾ ਹੈ।

ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਗਰਭਵਤੀ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਿਯਮਿਤ ਤੌਰ ‘ਤੇ ਆਪਣੀ ਜਾਂਚ ਕਰਵਾਉਣ।