ਬੰਦ ਕਰੋ

ਜ਼ਿਲ੍ਹਾ ਰੂਪਨਗਰ ਦੀਆਂ 20 ਲੋੜਵੰਦ ਮਹਿਲਾਂਵਾਂ ਨੂੰ ਸਿਲਾਈ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ

ਪ੍ਰਕਾਸ਼ਨ ਦੀ ਮਿਤੀ : 08/05/2026
Sewing machines provided to 20 needy women of Rupnagar district

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵਿਸ਼ਵ ਰੈਡ ਕਰਾਸ ਦਿਵਸ ਮੌਕੇ ਵੱਖ-ਵੱਖ ਪ੍ਰੋਗਰਾਮ ਕੀਤੇ ਗਏ ਆਯੋਜਿਤ

ਜ਼ਿਲ੍ਹਾ ਰੂਪਨਗਰ ਦੀਆਂ 20 ਲੋੜਵੰਦ ਮਹਿਲਾਂਵਾਂ ਨੂੰ ਸਿਲਾਈ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ

ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ‘ਚ ਖ਼ੂਨਦਾਨ ਕੈਂਪ ਲਗਾ ਕੇ 45 ਯੂਨਿਟ ਖੂਨ ਇਕੱਠਾ ਕੀਤਾ

ਰੂਪਨਗਰ, 08 ਮਈ: ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈਡ ਕਰਾਸ ਵਲੋਂ ਲੋਕ ਭਲਾਈ ਦੀਆਂ ਗਤੀਵਿਧੀਆ ਨੂੰ ਹੋਰ ਵਧਾਉਂਦੇ ਹੋਏ ਅੱਜ 8 ਮਈ ਨੂੰ ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ ਤੇ ਸਟੇਟ ਰੈਡ ਕਰਾਸ ਚੰਡੀਗੜ ਅਤੇ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਲੋਕ ਭਵਨ ਚੰਡੀਗੜ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਇਸ ਪਰੋਗਰਾਮ ਵਿੱਚ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਲੋਂ ਰੈਡ ਕਰਾਸ ਦੇ ਬਾਨੀ ਸਰ ਹੈਨਰੀ ਡਿਊਨਾ ਅਤੇ ਭਾਈ ਘਨੱਈਆ ਜੀ ਦੀਆਂ ਤਸਵੀਰਾਂ ਨੂੰ ਫੁੱਲ ਅਰਪਿਤ ਕੀਤੇ ਗਏ। ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ।

ਇਸ ਮੌਕੇ ਗਵਰਨਰ ਪੰਜਾਬ ਵਲੋਂ ਰੈਡ ਕਰਾਸ ਵਲੋਂ ਸਮਾਜ ਸੇਵਾ ਲਈ ਵਧੀਆ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਗਵਰਨਰ ਪੰਜਾਬ ਵਲੋਂ ਇਸ ਮੌਕੇ ਜ਼ਿਲ੍ਹਾ ਰੂਪਨਗਰ ਦੀਆਂ 20 ਲੋੜਵੰਦ ਮਹਿਲਾਂਵਾਂ ਨੂੰ ਸਿਲਾਈ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ।

ਜ਼ਿਲ੍ਹਾ ਰੈਡ ਕਰਾਸ ਰੂਪਨਗਰ ਪ੍ਰੌ ਪ੍ਰਧਾਨ ਸ਼੍ਰੀਮਤੀ ਰੇਨਰੀਟਾ ਡੇਚਲਵਾਲ, ਸਕੱਤਰ ਸਟੇਟ ਰੈਡ ਕਰਾਸ ਸ. ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ ਐਸ.(ਰਿਟਾ.), ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸੀਨੀਅਰ ਫੀਲਡ ਅਫਸਰ ਸ. ਅਮਰਜੀਤ ਸਿੰਘ, ਸਟੇਟ ਟਰੇਨਿੰਗ ਅਫਸਰ ਸ਼੍ਰੀਮਤੀ ਸ਼ਾਇਨਾਂ ਵਰਮਾ, ਸਕੱਤਰ ਜਿਲ੍ਹਾ ਰੈਡ ਕਰਾਸ ਰੂਪਨਗਰ ਸ. ਗੁਰਸੋਹਣ ਸਿੰਘ, ਜ਼ਿਲ੍ਹਾ ਰੈਡ ਕਰਾਸ ਦੇ ਮੈਂਬਰ ਸ਼੍ਰੀਮਤੀ ਸੁਰਿੰਦਰ ਦਰਦੀ, ਸ਼੍ਰੀਮਤੀ ਕੈਲਾਸ਼ ਠਾਕਰ, ਸ਼੍ਰੀਮਤੀ ਆਦਰਸ਼ ਸ਼ਰਮਾ, ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀਮਤੀ ਗੁਰਸੀਰਤ ਕੌਰ, ਸ਼੍ਰੀਮਤੀ ਦਲਜੀਤ ਕੌਰ, ਸ਼੍ਰੀ ਵਰੁਣ ਸ਼ਰਮਾ, ਸ. ਸਿਮਰਨਜੀਤ ਸਿੰਘ ਸ. ਗੁਰਮਨ ਸਿੰਘ ਸਾਮਲ ਹੋਏ।

ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ ਤੇ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਵਲ ਸਰਜਨ ਰੂਪਨਗਰ ਵਲੋਂ ਵਿਜਟ ਕੀਤੀ ਗਈ। ਇਸ ਕੈਂਪ ਵਿੱਚ ਬੱਲਡ ਬੈਂਕ ਦੀ ਲੋੜ ਅਨੁਸਾਰ 45 ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ।

ਇਸ ਕੈਂਪ ਵਿੱਚ ਰੈਡ ਕਰਾਸ ਦੇ ਮੈਂਬਰ ਸ਼੍ਰੀਮਤੀ ਸਕੀਨਾ ਐਰੀ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਸ. ਕੁਲਵੰਤ ਸਿੰਘ, ਸ. ਯਾਦਵਿੰਦਰ ਸਿੰਘ ਸੀਨੀਅਰ ਸਹਾਇਕ, ਬਲੱਡ ਬੈਂਕ ਸਟਾਫ ਡਾ. ਹਰਲੀਨ ਕੌਰ, ਸ. ਅਮਨਦੀਪ ਰਿਆਡਜ ਸੈਂਟਰ ਤੋਂ ਸ. ਰੁਪਿੰਦਰ ਸਿੰਘ, ਸ. ਗੁਰਿੰਦਰ ਸਿੰਘ, ਸ. ਨਰਿੰਦਰ ਸਿੰਘ ਹਾਜਰ ਸਨ।