ਪੁਸਤਕ ਉਪਹਾਰ ਦਿਵਸ ਮੌਕੇ ਕੇ.ਵੀ. ਆਈਆਈਟੀ ਰੋਪੜ ਵਿਖੇ ਵਿਲੱਖਣ ਪਹਿਲ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੁਸਤਕ ਉਪਹਾਰ ਦਿਵਸ ਮੌਕੇ ਕੇ.ਵੀ. ਆਈਆਈਟੀ ਰੋਪੜ ਵਿਖੇ ਵਿਲੱਖਣ ਪਹਿਲ
ਰੂਪਨਗਰ, 02 ਅਪ੍ਰੈਲ: ਕੇਂਦਰੀ ਵਿਦਿਆਲਿਆ ਆਈਆਈਟੀ ਰੋਪੜ ਵਿਖੇ ਅੱਜ ਪੁਸਤਕ ਉਪਹਾਰ ਦਿਵਸ ਬੜੇ ਉਤਸ਼ਾਹ ਅਤੇ ਸਰਗਰਮ ਸ਼ਮੂਲੀਅਤ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਕਾਬਿਲ-ਏ-ਤਾਰੀਫ਼ ਯੋਗਦਾਨ ਦਿੱਤਾ।
ਇਸ ਪ੍ਰੋਗਰਾਮ ਦੌਰਾਨ 100 ਤੋਂ ਵੱਧ ਵਿਦਿਆਰਥੀਆਂ ਨੇ ਸਵੈ- ਇਛੁੱਕ ਤੌਰ ‘ਤੇ ਆਪਣੀਆਂ ਪਾਠ ਪੁਸਤਕਾਂ ਦਾਨ ਕੀਤੀਆਂ। ਇਸ ਪਹਿਲ ਰਾਹੀਂ ਕੁੱਲ 700 ਤੋਂ ਵੱਧ ਪੁਸਤਕਾਂ ਇਕੱਠੀਆਂ ਕਰਕੇ ਹੋਰ ਵਿਦਿਆਰਥੀਆਂ ਵਿੱਚ ਵੰਡੀਆਂ ਗਈਆਂ। ਇਸ ਨਾਲ ਨਾ ਸਿਰਫ਼ ਲੋੜਵੰਦ ਵਿਦਿਆਰਥੀਆਂ ਨੂੰ ਲਾਭ ਮਿਲਿਆ ਸਗੋਂ ਸਾਂਝ ਅਤੇ ਸਹਿਯੋਗ ਦੀ ਭਾਵਨਾ ਵਿੱਚ ਵੀ ਵਾਧਾ ਹੋਇਆ।
ਪ੍ਰੋਗਰਾਮ ਕੋਆਰਡੀਨੇਟਰ ਅਤੇ ਲਾਇਬ੍ਰੇਰੀ ਇੰਚਾਰਜ ਸ਼੍ਰੀ ਸੁਨੀਲ ਸੈਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੁੱਖਾਂ ਦੀ ਸੰਭਾਲ ਲਈ ਜਾਗਰੂਕ ਕਰਨਾ, ਪੁਸਤਕਾਂ ਦਾ ਦੁਬਾਰਾ ਉਪਯੋਗ ਪ੍ਰੋਤਸ਼ਾਹਿਤ ਕਰਨਾ ਅਤੇ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨਾ ਸੀ। ਜੇ ਵਿਦਿਆਰਥੀ ਆਪਣੀਆਂ ਪੁਰਾਣੀਆਂ ਪੁਸਤਕਾਂ ਦਾ ਦੁਬਾਰਾ ਇਸਤੇਮਾਲ ਕਰਨ ਤਾਂ ਨਵੀਆਂ ਕਿਤਾਬਾਂ ਦੀ ਮੰਗ ਘੱਟ ਹੋਵੇਗੀ, ਜਿਸ ਨਾਲ ਰੁੱਖਾਂ ਦੀ ਕਟਾਈ ਨੂੰ ਰੋਕਿਆ ਜਾ ਸਕਦਾ ਹੈ।
ਪੁਸਤਕਾਂ ਦਾਨ ਕਰਨ ਵਾਲਿਆਂ ਵਿੱਚ ਜਮਾਤ ਤੀਜੀ ਦੇ ਅਨੁਮਦੀਪ ਸਿੰਘ, ਸੁਖਦੀਪ ਸਿੰਘ, ਅਲਵਿਨ, ਗੁਰਫਤਿਹ, ਮਨਜੋਤ ਕੌਰ, ਜਸਨੂਰ ਕੌਰ, ਜਮਾਤ ਚੌਥੀ ਦੀ ਨਵਰੀਤ ਕੌਰ, ਪ੍ਰਭਜੋਤ ਸਿੰਘ, ਇਸਕਿਰਤ ਸਿੰਘ, ਹਰਗੁਣ, ਜੋਤਿਸ਼ਮਾਨ, ਕਿਰਤਦੀਪ, ਜਤਹਬੀਰ, ਜਮਾਤ ਛੇਵੀਂ ਦੇ ਸ਼ਿਵਾਨਯ, ਅਰਮਾਨ, ਗੌਤਮ, ਆਦਾਨ ਅਤੇ ਅਵਿਨਾਸ਼, ਜਮਾਤ ਸੱਤਵੀਂ ਦੇ ਇਸ਼ਨਦੀਪ ਸਿੰਘ, ਨਾਇਸ਼ੀ, ਸ਼ਿਵਾਂਸ ਸ਼ਰਮਾ, ਮਾਨਵੀ ਸ਼ਰਮਾ, ਹਰਗੁਣ ਕੌਰ, ਆਵਿਆ, ਜੈਕਰਨ, ਪ੍ਰਥਮੋਸ਼, ਗੋਵਿੰਦ, ਜਮਾਤ ਅੱਠਵੀਂ ਦੇ ਇਸ਼ਮੀਤ ਕੌਰ, ਗੁਰਲੀਨ ਕੌਰ, ਅਮਿਤੋਜ ਕੌਰ, ਇਕਮਜੋਤ ਸਿੰਘ ਅਤੇ ਸ਼ਸ਼ਵਤ ਮੌਰਿਆ ਅਤੇ ਜਮਾਤ ਨੌਵੀਂ ਦੇ ਸਾਨਵੀ ਰਾਣਾ, ਧਰੁਵ, ਮਿਸ਼ਠੀ, ਸ਼ਬਦੀਪ, ਨਿਸ਼ਾਨ, ਗਿਰੀਸ਼ਾ, ਵਿਹਾਨ, ਬ੍ਰਹਮਜੀਤ, ਜਸਲੀਨ ਅਤੇ ਨਿਸ਼ਾਂਤ ਸਮੇਤ ਲਗਭਗ 10 ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਭਾਗ ਲਿਆ।
ਵਿਦਿਆਲਿਆ ਦੀ ਪ੍ਰਭਾਰੀ ਪ੍ਰਿੰਸੀਪਲ ਸ਼੍ਰੀਮਤੀ ਅਪਰਣਾ ਰੇ ਨੇ ਵਿਦਿਆਰਥੀਆਂ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੇ ਹਨ, ਸਗੋਂ ਵਾਤਾਵਰਣ ਸੁਰੱਖਿਆ ਵੱਲ ਵੀ ਮਹੱਤਵਪੂਰਨ ਕਦਮ ਹਨ।
ਇਸ ਪ੍ਰੋਗਰਾਮ ਦਾ ਅੰਤ ਇਸ ਸੰਕਲਪ ਨਾਲ ਹੋਇਆ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਪੁਸਤਕਾਂ ਦੇ ਦੁਬਾਰਾ ਉਪਯੋਗ ਨੂੰ ਪ੍ਰੋਤਸਾਹਿਤ ਕਰਨਗੇ ਅਤੇ ਵਾਤਾਵਰਨ ਸੁਰੱਖਿਆ ਵਿੱਚ ਆਪਣਾ ਯੋਗਦਾਨ ਜਾਰੀ ਰੱਖਣਗੇ।
ਇਸ ਮੌਕੇ ਸ਼੍ਰੀਮਤੀ ਪੂਨਮ ਸਿੰਘ, ਸ਼੍ਰੀ ਨਵੀਨ ਕੁਮਾਰ, ਸ਼੍ਰੀ ਰਾਮਪਾਲ ਅਤੇ ਸ਼੍ਰੀ ਦਿਨੇਸ਼ ਕੁਮਾਰ ਸਮੇਤ ਸਾਰੇ ਅਧਿਆਪਕ ਮੌਜੂਦ ਸਨ।