ਡਿਪਟੀ ਕਮਿਸ਼ਨਰ ਵਲੋਂ ਹਰਸਨ ਗੈਸ ਏਜੰਸੀ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਵਲੋਂ ਹਰਸਨ ਗੈਸ ਏਜੰਸੀ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ
ਏਜੰਸੀ ਦੇ ਗੋਦਾਮ ਉੱਤੇ ਵੀ ਮਾਰਿਆ ਛਾਪਾ
148 ਘਰੇਲੂ (ਭਰੇ) ਸਿਲੰਡਰ ਘੱਟ ਪਾਏ ਜਾਣ ਤੇ ਲਿਆ ਗੰਭੀਰ ਨੋਟਿਸ
ਰੂਪਨਗਰ, 20 ਮਾਰਚ: ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਐੱਸਐੱਸਪੀ ਮਨਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਵਲੋਂ ਗਿਆਨੀ ਜੈਲ ਸਿੰਘ ਨਗਰ ਵਿਖੇ ਹਰਸਨ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵਲੋਂ ਏਜੰਸੀ ਵਿਖੇ ਸਟਾਕ ਰਜਿਸਟਰ ਚੈੱਕ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਗੈਸ ਸਿਲੰਡਰਾਂ ਦੀ ਸਪਲਾਈ ਸੰਬੰਧੀ ਰਿਕਾਰਡ ਨੂੰ ਮੁਕੰਮਲ ਰੱਖਿਆ ਜਾਵੇ, ਜੇਕਰ ਕਿਸੇ ਵੀ ਪੱਧਰ ਉਤੇ ਕੋਈ ਅਣਗਹਿਲੀ ਜਾ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗੈਸ ਏਜੰਸੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 12 ਮਾਰਚ ਤੱਕ ਦੀਆਂ ਬੁਕਿੰਗ ਵਾਲੇ ਲਾਭਪਾਤਰੀਆਂ ਨੂੰ ਸਿਲੰਡਰ ਦਿੱਤੇ ਜਾ ਰਹੇ ਹਨ ਅਤੇ ਅੱਗੇ ਵੀ ਸਿਲੰਡਰਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਵਲੋਂ ਗੈਸ ਏਜੰਸੀ ਦੇ ਗੋਦਾਮ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸਟੋਕ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਇਨ੍ਹਾਂ ਵੱਲੋਂ ਸਿਲੰਡਰਾਂ ਦੀ ਗਿਣਤੀ ਕਾਰਵਾਈ ਗਈ ਅਤੇ ਸਟੋਕ ਨਾਲ ਮਿਲਾਨ ਕੀਤਾ ਗਿਆ ਜਿਸ ਦੌਰਾਨ ਗੋਦਾਮ ਵਿੱਚ 148 ਘਰੇਲੂ (ਭਰੇ) ਸਿਲੰਡਰ ਘੱਟ ਪਾਏ ਗਏ।
ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਿਲੰਡਰਾਂ ਦੀ ਗਿਣਤੀ ਘੱਟ ਹੋਣ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਗੈਸ ਏਜੰਸੀ ਨੂੰ 24 ਮਾਰਚ 2026 ਤੱਕ ਆਪਣਾ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ, ਸਪੱਸ਼ਟੀਕਰਨ ਨਾ ਦੇਣ ਦੀ ਸੂਰਤ ਵਿੱਚ ਗੈਸ ਏਜੰਸੀ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।