29 ਮਈ ਤੋਂ 12 ਜੂਨ ਤੱਕ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਤਹਿਤ ਕਿਸਾਨਾਂ ਨੂੰ ਨਵੀਨ ਤਕਨਾਲੋਜੀ ਅਤੇ ਉਤਪਾਦਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ
29 ਮਈ ਤੋਂ 12 ਜੂਨ ਤੱਕ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਤਹਿਤ ਕਿਸਾਨਾਂ ਨੂੰ ਨਵੀਨ ਤਕਨਾਲੋਜੀ ਅਤੇ ਉਤਪਾਦਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ
ਰੂਪਨਗਰ, 30 ਮਈ: 29 ਮਈ ਤੋਂ 12 ਜੂਨ ਤੱਕ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਤਹਿਤ ਕਿਸਾਨਾਂ ਨੂੰ ਨਵੀਨ ਤਕਨਾਲੋਜੀ ਅਤੇ ਉਤਪਾਦਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਬਾਰੇ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਪ੍ਰਿੰਸੀਪਲ ਸਾਇੰਸਟਿਸਟ (ਸਿਫ਼ਟ) ਡਾ. ਮੰਜੂ ਬਾਲਾ ਨੇ ਦੱਸਿਆ ਕਿ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ – ਖਰੀਫ 25 ਦੇ ਤਹਿਤ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨੇ ਆਪਣੇ ਸਾਰੇ ਸੰਸਥਾਨਾਂ ਨੂੰ ਕਿਸਾਨਾਂ ਦੇ ਘਰਾਂ ਵਿੱਚ ਵਿਗਿਆਨੀਆਂ ਨੂੰ ਭੇਜਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦੀ ਤਕਨਾਲੋਜੀ ਅਤੇ ਉਤਪਾਦਾਂ ਦਾ ਪ੍ਰਸਾਰ ਕੀਤਾ ਜਾ ਸਕੇ।
ਪ੍ਰਿੰਸੀਪਲ ਸਾਇੰਸਟਿਸਟ (ਸਿਫ਼ਟ) ਡਾ. ਮੰਜੂ ਬਾਲਾ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਭਾਰਤੀ ਮੱਕੀ ਖੋਜ ਸੰਸਥਾਨ ਅਤੇ ਸਿਫ਼ਟ ਦੀ ਟੀਮ ਚਮਕੌਰ ਸਾਹਿਬ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਸੁਣ ਰਹੀ ਹੈ ਅਤੇ ਉਨ੍ਹਾਂ ਦੇ ਹੱਲ ਵੀ ਸੁਲਝਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਵੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਦੱਸ ਰਹੇ ਹਨ। ਕਿਸਾਨਾਂ ਤੋਂ ਖੇਤੀਬਾੜੀ ਵਿਭਾਗ ਤੋਂ ਕੀ ਉਮੀਦਾਂ ਹਨ, ਇਸ ਬਾਰੇ ਫੀਡਬੈਕ ਲਈ ਜਾ ਰਹੀ ਹੈ। ਇਸ ਕਿਸਾਨ ਅਤੇ ਖੇਤੀਬਾੜੀ-ਕੇਂਦ੍ਰਿਤ ਮੁਹਿੰਮ ਵਿੱਚ ਰਾਜ ਸਰਕਾਰਾਂ ਕੇਂਦਰ ਸਰਕਾਰ ਨੂੰ ਪੂਰਾ ਸਮਰਥਨ ਦੇ ਰਹੀਆਂ ਹਨ। ਇਸ ਵਿਲੱਖਣ ਪਹਿਲਕਦਮੀ ਦੇ ਚੰਗੇ ਨਤੀਜੇ ਆਉਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੰਧੂਆਂ ਅਤੇ ਜਟਾਣਾ ਵਿਖੇ ਕੈਂਪ ਲਗਾਇਆ ਗਿਆ ਅਤੇ ਹੋਰ ਪਿੰਡਾਂ ਨੂੰ ਵਿਖੇ ਵੀ ਇਹ ਕੈਂਪ ਲਗਾਏ ਜਾਣਗੇ।
ਇਸ ਮੌਕੇ ਡਾ ਭਾਰਤ ਭੂਸ਼ਣ, ਡਾ ਨਵਨਾਥ, ਡਾ ਏਰ ਰਿਤੂ, ਬਾਓ ਸ਼੍ਰੀ ਗੁਰਕ੍ਰਿਪਾਲ ਬਾਲਾ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।