ਬੰਦ ਕਰੋ

ਜ਼ਿਲ੍ਹੇ ਵਿੱਚ ਐਕਟਿਵ ਪੌਜਟਿਵ ਕੇਸਾਂ ਦੀ ਗਿਣਤੀ ਘੱਟ ਕੇ 40 ਹੋਈ

ਪ੍ਰਕਾਸ਼ਨ ਦੀ ਮਿਤੀ : 16/05/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 16 ਮਈ 2020

ਠੀਕ ਹੋਣ ਤੋਂ ਬਾਅਦ 17 ਵਿਅਕਤੀ ਭੇਜੇ ਜਾ ਰਹੇ ਹਨ ਘਰ – ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ ਐਕਟਿਵ ਪੌਜਟਿਵ ਕੇਸਾਂ ਦੀ ਗਿਣਤੀ ਘੱਟ ਕੇ 40 ਹੋਈ

07 ਦਿਨਾਂ ਤੇ ਲਈ ਘਰਾਂ ਵਿੱਚ ਹੀ ਰਹਿਣਗੇ ਹੋਮ ਕੁਆਰਨਟਾਇਨ

ਰੂਪਨਗਰ 16 ਮਈ – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਕਰੋਨਾ ਐਕਟਿਵ ਪੌਜਟਿਵ ਪਾਏ ਗਏ 57 ਵਿਅਕਤੀਆਂ ਦਾ ਇਲਾਜ ਜ਼ੋ ਕਿ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਚੱਲ ਰਿਹਾ ਸੀ। ਉਨ੍ਹਾਂ ਵਿਚੋਂ ਹੁਣ 17 ਵਿਅਕਤੀ ਠੀਕ ਹੋ ਕੇ ਘਰ ਭੇਜੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਹੁਣ ਇਨ੍ਹਾਂ 17 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਕਿ ਜ਼ੋ ਕਿ ਹੁਣ ਪੂਰੀ ਤਰ੍ਹਾਂ ਠੀਕ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪੌਜਟਿਵ ਕੇਸਾਂ ਦੀ ਸੰਖਿਆ ਘੱਟ ਕੇ 40 ਰਹਿ ਗਈ ਹੈ । ਉਨ੍ਹਾਂ ਦੱਸਿਆ ਕਿ ਠੀਕ ਹੋਏ ਇਹ ਵਿਅਕਤੀ 07 ਦਿਨਾਂ ਲਈ ਆਪਣੇ ਆਪਣੇ ਘਰਾਂ ਵਿੱਚ ਹੋਮ ਕੁਆਰਨਟਾਇਨ ਰਹਿਣਗੇ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ 17 ਵਿਅਕਤੀ ਹੁਣ ਪੂਰੀ ਤਰ੍ਹਾਂ ਨਾਲ ਠੀਕ ਹਨ। ਕਿਸੇ ਨੂੰ ਵੀ ਇਨ੍ਹਾਂ ਵਿਅਕਤੀਆਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਪੂਰੀ ਜਾਂਚ ਤੋਂ ਬਾਅਦ ਹੀ ਇਹ ਵਿਅਕਤੀ ਘਰ ਭੇਜੇ ਜਾ ਰਹੇ ਹਨ।