ਬੰਦ ਕਰੋ

ਭਾਰਤ ਚੋਣ ਕਮਿਸ਼ਨ ਦੇ ਵਫਦ ਨੇ ਵਿਧਾਨ ਸਭਾ ਚੋਣਾਂ-2022 ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਪ੍ਰਕਾਸ਼ਨ ਦੀ ਮਿਤੀ : 21/10/2021
Deputy Election Commissioner Visited Rupnagar

ਭਾਰਤ ਚੋਣ ਕਮਿਸ਼ਨ ਦੇ ਵਫਦ ਨੇ ਵਿਧਾਨ ਸਭਾ ਚੋਣਾਂ-2022 ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਰੂਪਨਗਰ, 21 ਅਕਤੂਬਰ:

ਵਿਧਾਨ ਸਭਾ ਚੋਣਾਂ-2022 ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸ਼੍ਰੀ ਨੀਤਿਸ਼ ਵਿਆਸ ਡਿਪਟੀ ਇਲੈਕਸ਼ਨ ਕਮਿਸ਼ਨਰ ਅਤੇ ਸ਼੍ਰੀ ਐਸ. ਕਰੁਣਾ ਰਾਜੂ, ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਜ਼ਿਲ੍ਹਾ ਰੂਪਨਗਰ ਵਿਖੇ ਦੌਰੇ ਤੇ ਆਏ।

ਇਸ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਇਲੈਕਸ਼ਨ ਕਮਿਸ਼ਨਰ ਨੇ ਹਦਾਇਤ ਜਾਰੀ ਕੀਤੀ ਕਿ ਵਿਧਾਨ ਸਭਾ-ਚੋਣਾਂ-2022 ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਯੋਗ ਵੋਟਰਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕੀਤਾ ਜਾਵੇ ਤਾਂ ਜੋ ਇਹਨਾਂ ਚੋਣਾਂ ਵਿੱਚ ਯੁਵਾ ਨੌਜਵਾਨ ਵੋਟਰ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾ ਸਕਣ। ਨਵੇਂ ਵੋਟਰਾਂ ਦੀ ਸੂਚੀ ਲੈਣ ਲਈ ਸਿੱਖਿਆ ਅਤੇ ਸਿਹਤ ਵਿਭਾਗ ਵਲੋਂ ਜਾਣਕਾਰੀ ਹਾਸਲ ਕੀਤੀ ਜਾਵੇ।

ਟ੍ਰੇਨਿੰਗ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ (ਬੂਥ ਲੈਵਲ ਅਫਸਰ) ਨੂੰ ਸਮਾਂ ਬੱਧ ਸੀਮਾ ਵਿਚ ਚੋਣਾਂ ਨਾਲ ਸਬੰਧਤ ਮੁਕੰਮਲ ਸਿਖਲਾਈ ਦਿੱਤੀ ਜਾਵੇ ਅਤੇ ਸਾਰੇ ਪੋੋਲਿੰਗ ਬੂਥਾਂ `ਤੇ ਸਬੰਧਤ ਅਧਿਕਾਰੀ ਆਪ ਨਿਜ਼ੀ ਤੌਰ `ਤੇ ਦੌਰਾ ਕਰਨ ਅਤੇ ਯਕੀਨੀ ਕਰਨ ਕਿ ਸਾਰਿਆਂ ਪੋਲਿਂਗ ਬੂਥਾਂ `ਤੇ ਲੋੜੀਂਦੇ ਪ੍ਰਬੰਧ ਮੁਕੰਮਲ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਨੂੰ ਚੋਣਾਂ ਵਿਚ ਸ਼ਮੂਲਿਅਤ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇ।

ਸ਼੍ਰੀ ਨੀਤਿਸ਼ ਵਿਆਸ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਬੀ.ਐਲ.ਓਜ਼ ਦੁਆਰਾ ਇਲੈਕਸ਼ਨ ਕਮਿਸ਼ਨ ਆਫ ਇੰਡਿਆ ਨਾਲ ਸਬੰਧਤ ਜਰੂਰੀ ਐਪਲੀਕੇਸ਼ਨਜ਼ ਮੋਬਾਇਲ ਫੋਨ `ਤੇ ਡਾਊਨਲੋਡ ਕੀਤੀਆਂ ਜਾਣ ਤਾਂ ਜੋ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਤਰੰਤ ਮਿਲ ਸਕੇ।

ਉਨ੍ਹਾਂ ਨੇ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਵੋਟਰ ਹੈਲਪ ਲਾਈਨ ਨੰਬਰ 1950 ਦੁਆਰਾ ਵੋਟਰਾਂ ਨੂੰ ਹਰ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਹਰ ਸ਼ਿਕਾਇਤ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਚੋਣਾਂ ਦੌਰਾਨ ਸੰਵੇਦਨਸ਼ੀਲ ਬੂਥਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਹੁਕਮ ਵੀ ਜਾਰੀ ਕੀਤਾ ਤਾਂ ਜੋ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀ ਘਟਨਾ ਨਾ ਵਾਪਰੇ।

ਭਾਰਤ ਚੋਣ ਕਮਿਸ਼ਨ ਦੇ ਵਫਦ ਨੇ ਵਿਧਾਨ ਸਭਾ-ਚੋਣਾਂ-2022 ਦੇ ਮੁੱਢਲੇ ਪ੍ਰਬੰਧਾਂ ਦੀ ਜ਼ਮੀਨੀ ਪੱਧਰ `ਤੇ ਸਮੀਖਿਆ ਕਰਨ ਲਈ ਸਰਕਾਰੀ ਕਾਲਜ ਰੂਪਨਗਰ ਪੋਲਿੰਗ ਸਟੇਸ਼ਨਾਂ ਦੀ ਚੈਕਿੰਗ ਵੀ ਕੀਤੀ ਅਤੇ ਈ.ਵੀ.ਐਮਜ਼ ਦੇ ਫਸਟ ਲੈਵਲ ਦਾ ਜਾਇਜ਼ਾ ਵੀ ਲਿਆ। ਇਥੇ ਹੀ ਸ਼੍ਰੀ ਨੀਤਿਸ਼ ਵਿਆਸ ਨੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਤੋਂੰ ਇਲਾਵਾ ਨਵੇਂ ਬਣ ਰਹੇ ਈ.ਵੀ.ਐਮ ਵੇਅਰ ਹਾਊਸ ਦਾ ਨਰੀਖਣ ਵੀ ਕੀਤਾ। ਇਸ ਦੌਰੇ ਦੌਰਾਨ ਉਹਨਾਂ ਵੱਲੋਂ ਸੁਪਰਵਾਇਜ਼ਰ/ਬੀ.ਐਲ.ਓਜ਼ ਨਾਲ ਅਗਾਮੀ ਚੋਣਾਂ ਸਬੰਧੀ ਗੱਲਬਾਤ ਕੀਤੀ ਗਈ।

ਇਸ ਮੀਟਿੰਗ ਵਿਚ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ, ਸ਼੍ਰੀ ਵਿਵੇਕ ਐਸ. ਸੋਨੀ ਐਸ.ਐਸ.ਪੀ.ਰੂਪਗਨਰ, ਸ਼੍ਰੀ ਕੇਸਵ ਗੋਇਲ, ਐਸ.ਡੀ.ਐਮ. ਅਨੰਦਪੁਰ ਸਾਹਿਬ, ਸ਼੍ਰੀ ਗੁਰਵਿੰਦਰ ਸਿੰਘ, ਜੌਹਲ ਐਸ.ਡੀ.ਐਮ.ਰੂਪਗਨਰ, ਸ਼੍ਰੀ ਪਰਮਜੀਤ ਸਿੰਘ, ਐਸ.ਡੀ.ਐਮ. ਚਮਕੌਰ ਸਾਹਿਬ, ਸ਼੍ਰੀ ਦਿਪਾਂਕਰ ਗਰਗ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਰੂਪਨਗਰ, ਸ਼੍ਰੀ ਵਰਿੰਦਰਜੀਤ ਸਿੰਘ, ਡੀ.ਐਸ.ਪੀ. ਸ਼੍ਰੀ ਯੂਸੀ ਚਾਵਲਾ, ਡੀ.ਐਸ.ਪੀ., ਸ਼੍ਰੀ ਅਵਤਾਰ ਸਿੰਘ ਤਹਿਸੀਲਦਾਰ ਚੋਣਾਂ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।