ਬੰਦ ਕਰੋ

ਪਰਵਾਸੀ ਮਜਦੂਰਾਂ/ਲੇਬਰ ਨੂੰ ਘਰਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ ਹਰ ਸਮਾਨ

ਪ੍ਰਕਾਸ਼ਨ ਦੀ ਮਿਤੀ : 01/04/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 01 ਅਪ੍ਰੈਲ 2020

20 ਹਜ਼ਾਰ ਦੇ ਕਰੀਬ ਪਰਵਾਸੀ ਮਜਦੂਰਾਂ/ਲੇਬਰ ਨੂੰ ਘਰਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ ਹਰ ਸਮਾਨ – ਡਿਪਟੀ ਕਮਿਸ਼ਨਰ

ਦੂਜੇ ਰਾਜਾਂ ਵਿੱਚ ਪਰਵਾਸੀ ਮਜਦੂਰ ਅਤੇ ਲੇਬਰ ਕਰਫਿਊ ਦਾ ਨਾ ਕਰਨ ਉਲੰਘਣ

ਰੂਪਨਗਰ 01 ਅਪ੍ਰੈਲ -ਜ਼ਿਲ੍ਹੇ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਪਰਵਾਸੀ ਮਜ਼ਦੂਰ/ਲੇਬਰ ਜਿਨ੍ਹਾਂ ਦਾ ਨਾਂ ਨੀਲੇ ਕਾਰਡ ਵਿੱਚ ਦਰਜ ਨਹੀਂ ਹੈ। ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰਾਸ਼ਨ ਅਤੇ ਜਰੂਰੀ ਵਸਤੂਆ ਮੁਹੱਈਆਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੇ 20 ਹਜ਼ਾਰ ਦੇ ਕਰੀਬ ਪਰਵਾਸੀ ਮਜਦੂਰ ਅਤੇ ਲੇਬਰ ਕਰਮੀ ਹਨ। ਜਿਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਰਾਸ਼ਨ ਮੁਹੱਈਆ ਕਰਾਉਣ ਦੇ ਲਈ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਰਫਿਊ ਦੌਰਾਨ ਸੜਕਾਂ ਤੇ ਆਪਣੇ ਘਰਾਂ ਨੂੰ ਜਾ ਰਹੇ ਪਰਵਾਸੀ ਮਜ਼ਦੂਰ/ਲੇਬਰ ਲਈ ਵੀ ਜ਼ਿਲ੍ਹੇ ਦੇ ਵਿੱਚ ਵਿਸ਼ੇਸ਼ ਰਲੀਫ ਸੈਂਟਰ ਬਣਾਏ ਗਏ ਹਨ। ਇਨ੍ਹਾਂ ਰਲੀਫ ਸੈਂਟਰਾਂ ਦੇ ਵਿੱਚ ਦੂਜੇ ਰਾਜ਼ਾਂ ਦੇ ਪਰਵਾਸੀ ਮਜ਼ਦੂਰ/ਲੇਬਰ ਨੂੰ ਰਹਿਣ ਦੀ ਸਹੂਲਤ ਦੇ ਨਾਲ ਨਾਲ ਖਾਣਾ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੂਜੇ ਰਾਜਾਂ ਵਿੱਚ ਸੜਕਾਂ ਤੇ ਜਾਣ ਵਾਲੇ ਪਰਵਾਸੀ ਲੇਬਰ/ਮਜਦੂਰ ਨੂੰ ਅਪੀਲ ਹੋਏ ਕਿਹਾ ਕਿ ਉਹ ਦੂਜੇ ਰਾਜਾਂ ਵਿੱਚ ਆਪਣੇ ਘਰਾਂ ਨੂੰ ਨਾ ਜਾਣ। ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੇ ਰਹਿਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹ ਸਬੰਧਤ ਕੰਟਰੋਲ ਰੂਮ ਨੰਬਰਾ ਤੇ ਸੰਪਰਕ ਕਰ ਸਕਦੇ ਹਨ। ਸਾਰਿਆਂ ਨੂੰ ਰਹਿਣ ਅਤੇ ਖਾਣਾ ਮੁਹੱਈਆ ਕਰਾਉਣ ਦੀ ਸੁਵਿਧਾ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਜੇਕਰ ਕੋਈ ਸੰਸਥਾਂ ਰਾਸ਼ਨ ਡੂਨੇਂਟ ਕਰਨਾ ਚਾਹੰਦੀ ਹੈ ਤਾਂ ਉਹ ਸਬੰਧਤ ਐਸ.ਡੀ.ਐਮ. ਨਾਲ ਸੰਪਰਕ ਕਰਨ । ਕੇਵਲ ਐਸ.ਡੀ.ਐਮ. ਦਫਤਰ ਰਾਹੀ ਡੂਨੇਂਟ ਕਰਨ ਵਾਲੀ ਸੰਸਥਾਂ ਦਾ ਰਾਸ਼ਨ ਉਨ੍ਹਾਂ ਜਰੂਰਤਮੰਦਾਂ ਤੱਕ ਪਹੁੰਚਾਇਆ ਜਾਵੇਗਾ ਜ਼ਿਨ੍ਹਾਂ ਨੂੰ ਅਸਲ ਦੇ ਵਿੱਚ ਇਸ ਰਾਸ਼ਨ ਦੀ ਜ਼ਰੂਰਤ ਹੈ।