ਜਵਾਹਰ ਨਵੋਦਿਆ ਵਿਦਿਆਲਿਆ ਦੀ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ 18 ਜਨਵਰੀ ਦਿਨ (ਸ਼ਨੀਵਾਰ) ਨੂੰ
ਪ੍ਰਕਾਸ਼ਨ ਦੀ ਮਿਤੀ : 16/01/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜਵਾਹਰ ਨਵੋਦਿਆ ਵਿਦਿਆਲਿਆ ਦੀ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ 18 ਜਨਵਰੀ ਦਿਨ (ਸ਼ਨੀਵਾਰ) ਨੂੰ
ਰੂਪਨਗਰ, 16 ਜਨਵਰੀ: ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਸ੍ਰੀ ਰਤਨ ਪਾਲ ਗੁਪਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ-2025 ਮਿਤੀ 18.01.2025 (ਸ਼ਨੀਵਾਰ) ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਲਈ ਬਿਨੈਕਾਰ ਨਵੋਦਿਆ ਸਾਈਟ www.navodaya.gov.in ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਜਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਸਬੰਧਤ ਬੀਪੀਈਓ ਤੋਂ ਪ੍ਰਾਪਤ ਕਰ ਸਕਦੇ ਹਨ।
ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ, ਜਵਾਹਰ ਵੋਦਿਆ ਵਿਦਿਆਲਿਆ ਸੰਧੂਆਂ, ਰੋਪੜ ਦੇ ਦਫਤਰ ਜਾਂ ਹੈਲਪਲਾਈਨ ਨੰਬਰ – 9813388543, 98156568304 ਉਤੇ ਸੰਪਰਕ ਕਰ ਸਕਦੇ ਹਨ।