ਗਣਤੰਤਰ ਦਿਵਸ ਮੌਕੇ ਸ਼ਾਨਦਾਰ ਕਾਰਗੁਜਾਰੀ ਵਿਖਾਉਣ ਵਾਲੇ ਵਿਅਕਤੀਆਂ ਦਾ ਸਨਮਾਨ

ਪ੍ਰਕਾਸ਼ਨ ਦੀ ਮਿਤੀ : 27/01/2019
Awardees on Republic Day 2019

ਗਣਤੰਤਰ ਦਿਵਸ ਮੌਕੇ ਸ਼ਾਨਦਾਰ ਕਾਰਗੁਜਾਰੀ ਵਿਖਾਉਣ ਵਾਲੇ ਵਿਅਕਤੀਆਂ ਦਾ ਸਨਮਾਨ – ਪ੍ਰੈਸ ਨੋਟ ਮਿਤੀ 26 ਜਨਵਰੀ, 2019

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।

ਰੂਪਨਗਰ, 26 ਜਨਵਰੀ- ਗਣਤੰਤਰ ਦਿਵਸ ਸਬੰਧੀ ਅੱਜ ਸਥਾਨਿਕ ਨਹਿਰੂ ਸਟੇਡੀਅਮ ਵਿਖੇ ਹੋਏ ਜਿ਼ਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਵਲੋਂ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੇ ਵਿਅਕਤੀਆਂ, ਕਰਮਚਾਰੀਆਂ, ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ, ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਆਰ.ਕੇ. ਕੌਸਿ਼ਕ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਐਸ.ਐਸ.ਪੀ. ਸ਼੍ਰੀ ਸਵਪਨ ਸ਼ਰਮਾ ਵਲੋਂ ਕੁ੍ਹਲ੍ਹ 36 ਵਿਅਕਤੀਆ ਦਾ ਸਨਮਾਨ ਕੀਤਾ ਗਿਆ।

ਇੰਨਾਂ ਵਿਅਕਤੀਆਂ ਵਿੱਚ ਵਿਜੇ ਧਵਨ ਸੀਨੀਅਰ ਸਹਾਇਕ, ਅਜੇ ਕੁਮਾਰ ਕਲਰਕ, ਫਿਰੋਜ਼ਖਾਨ ਕਲਰਕ, ਡਾ. ਰਾਜ ਕਰਨ ਸਿੰਘ, ਮੁਕੇਸ਼ ਕੁਮਾਰ ਐਸ.ਡੀ.ਈ., ਰਵੀਪਾਲ ਸਿੰਘ ਬਾਗਬਾਨੀ ਵਿਕਾਸ ਅਫਸਰ, ਖਿਡਾਰਣ ਚੰਨਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪਾਲ ਕੌਰ, ਅਰਸ਼ਪ੍ਰੀਤ ਕੌਰ, ਖੁਸ਼ੀ ਸੈਣੀ, ਜਸਮੀਨ ਕੌਰ, ਅਰਸ਼ਦੀਪ ਕੌਰ, ਸਹਿਜਪ੍ਰੀਤ ਕੌਰ, ਸਿਮਰਨਜੀਤ ਕੌਰ, ਕਿਰਨਜੀਤ ਕੌਰ, ਸ਼ੁਭਜੀਤ ਕੌਰ , ਜਗਮੀਤ ਸਿੰਘ, ਰਣਜੋਤ ਸਿੰਘ, ਗੁਰਜੀਤ ਸਿੰਘ, ਸ਼੍ਰੀ ਸੋਹਣ ਸਿੰਘ ਚਾਹਲ ਮੈਥ ਮਾਸਟਰ, ਹੈਪੀ ਕੁਮਾਰ ਗੋਤਾ ਖੋਰ, ਸ.ਥ.ਬਲਬੀਰ ਸਿੰਘ, ਸ.ਥ. ਨਰਿੰਦਰ ਸਿਘ, ਆਸ਼ਾ ਵਰਕਰ ਅੰਜੂ ਬਾਲਾ, ਈ.ਟੀ.ਟੀ. ਜਤਿੰਦਰ ਸਿੰਘ, ਦੇਸ਼ ਰੰਜਨ ਸ਼ਰਮਾ ਕਲਾਕਾਰ, ਼ਸੁਖਪ੍ਰੀਤ ਕੌਰ ਪੀ.ਸੀ.ਐਸ.(ਜੂਡੀਸ਼ੀਅਲ), ਬਲਜਿੰਦਰ ਸਿੰਘ ਗਨਮੈਨ, ਹਾਈਕਮਾਂਡੋ ਰਾਜ ਗੁਪਤਾ , ਮਨੀਸ਼ ਕੁਮਾਰ, ਅਵਧੋਸ਼ ਕੁਮਾਰ, ਮੁੱਖ ਅਧਿਆਪਕ ਰਮਨਜੀਤ ਕੌਰ, ਸੀਨੀਅਰ ਸਿਟੀਜਨ ਇੰਜੀਨੀਅਰ ਕਰਨੈਲ ਸਿੰਘ, ਸਮਾਜ ਸੇਵਕ ਕ੍ਰਿਸ਼ਨ ਚੰਦ ਸੇਖੋਂ ਖੇਡ ਅਫਸਰ ਕਰਨਵੀਰ ਸਿੰਘ।

ਸਪੀਕਰ ਵਲੋਂ ਸਨਮਾਨਿਤ ਕੀਤੇ ਗਏ ਵਿਅਕਤੀਆਂ/ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਹ ਆਸ ਪ੍ਰਗਟਾਈ ਗਈ ਕਿ ਬਾਕੀ ਕਰਮਚਾਰੀ ਵੀ ਇੰਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਡਿਊੂਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ।