ਬੰਦ ਕਰੋ

ਕੈਬੀਨਟ ਮੰਤਰੀ ਨੇ ਰੋਪੜ ਹੈੱਡ ਵਰਕਸ ਪਹੁੰਚ ਲਿਆ ਸਤਲੁੱਜ ਦਰਿਆ ਵਿੱਚ ਪਾਣੀ ਦੇ ਪੱਧਰ ਦਾ ਜ਼ਾਇਜ਼ਾ

ਪ੍ਰਕਾਸ਼ਨ ਦੀ ਮਿਤੀ : 20/08/2019
Cabinet Minister.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 19 ਅਗਸਤ 2019

ਕੈਬੀਨਟ ਮੰਤਰੀ ਨੇ ਰੋਪੜ ਹੈੱਡ ਵਰਕਸ ਪਹੁੰਚ ਲਿਆ ਸਤਲੁੱਜ ਦਰਿਆ ਵਿੱਚ ਪਾਣੀ ਦੇ ਪੱਧਰ ਦਾ ਜ਼ਾਇਜ਼ਾ ਰੂਪਨਗਰ 19 ਅਗਸਤ – ਸੁਖਬਿੰਦਰ ਸਿੰਘ ਸਰਕਾਰੀਆ ਜਲ ਸਰੋਤ ਮੰਤਰੀ ਪੰਜਾਬ ਵੱਲੋਂ ਰੋਪੜ ਹੈੱਡ ਵਰਕਸ ਪੁੱਜ ਕੇ ਸਤਲੁੱਜ ਦਰਿਆ ਵਿੱਚ ਵਗਦੇ ਪਾਣੀ ਦੀ ਸਥਿਤੀ ਦਾ ਜ਼ਾਇਜਾਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਤਲੁੱਜ ਦਰਿਆ ਵਿੱਚ ਪਾਣੀ ਯੋਜਨਾਬੰਦ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ। ਫਿਲਹਾਲ ਸਵੇਰ ਦੇ ਸਮੇ ਦਰਿਆ ਵਿੱਚ ਪਾਣੀ ਦੀ ਮਾਤਰਾ ਥੋੜੀ ਘਟੀ ਹੈ। ਉਨ੍ਹਾਂ ਦੱਸਿਆ ਕਿ ਸਤਲੁੱਜ ਦਰਿਆ ਦੀ ਸ਼ਮਤਾ 2 ਲੱਖ ਕਿਊਸਿਕ ਪਾਣੀ ਤੱਕ ਦੀ ਹੈ ਪਰੰਤੂ ਪਿਛਲੇ ਦਿਨੀ ਭਾਰੀ ਬਰਸਾਤ ਹੋਣ ਕਾਰਨ 2 ਲੱਖ 40 ਹਜ਼ਾਰ ਤੋਂ ਵੱਧ ਪਾਣੀ ਛੱਡਿਆ ਗਿਆ ਹੈ ਅਤੇ 30 ਤੋਂ 40 ਹਜ਼ਾਰ ਕਿਊਸਿਕ ਪਾਣੀ ਅੱਗੇ ਛੋਟੀਆਂ ਨਦੀਆਂ ਦਾ ਮਿਲਣ ਕਾਰਨ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਨੁਕਸਾਨ ਹੋਇਆ ਹੈ। ਫਿਲਹਾਲ ਸਥਿਤੀ ਤੇ ਪੂਰੀ ਨਜਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਾੜੀ ਖੇਤਰ ਵਿੱਚ ਹੋਈ ਭਾਰੀ ਬਰਸਾਤ ਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਸਤਲੁਜ ਵਿੱਚ ਪਾਣੀ ਦਾ ਤੇਜ ਵਹਾਅ ਹੋਣ ਨਾਲ ਰੂਪਨਗਰ ਜਿਲ੍ਹੇ ਦੇ ਪ੍ਰਭਾਵਿੱਤ ਹੋਏ ਪਿੰਡਾਂ ਦੇ ਲੋਕਾਂ ਦਾ ਆਮ ਜਨ ਜੀਵਨ ਬਹਾਲ ਰੱਖਣ ਅਤੇ ਜਾਨ-ਮਾਲ ਦੀ ਰੱਖਿਆ ਲਈ ਪ੍ਰਸਾਸ਼ਨ 24/7 ਪੂਰੀ ਤਰ੍ਹਾਂ ਚੋਕਸ ਹੈ। ਇਸਦੇ ਲਈ ਇਸ ਖੇਤਰ ਨੂੰ 5 ਕਲੱਸਟਰਾਂ ਵਿੱਚ ਵੰਡ ਕੇ ਮੋਟਰ ਵੋਟ ਅਤੇ ਜੇ ਵੀ ਸੀ ਮਸ਼ੀਨਾਂ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੋਕਸ ਰਹਿਣ ਅਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਹਰ ਤਰ੍ਹਾਂ ਦੀਆਂ ਸਬੰਧਤ ਏਜੰਸੀਆਂ ਨਾਲ ਪੂਰਾ ਤਾਲਮੇਲ ਸਥਾਪਤ ਕੀਤਾ ਹੋਇਆ ਹੈ।ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਪ੍ਰਸਾਸ਼ਨ ਵਲੋਂ ਪੂਰੀ ਤਿਆਰੀ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਪਿੰਡਾਂ ਵਿੱਚ ਜਾ ਕੇ ਹਾਲਾਤ ਤੇ ਨਿਗਰਾਨੀ ਰੱਖਣ ਦੇ ਨਾਲ ਲੋਕਾਂ ਦੀਆਂ ਮੁਸਿ਼ਕਲਾਂ ਦੇ ਹੱਲ ਲਈ ਤੈਨਾਤ ਕੀਤੇ ਗਏ ਹਨ। ਸਾਰੇ ਵਿਭਾਗ ਆਪਣੀ ਡਿਊਟੀ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਇਸ ਘੜੀ ਵਿੱਚ ਸੀਯਮ ਰੱਖਣ ਅਤੇ ਦਰਿਆ ਦੇ ਕਿਨਾਰੇ ਰਹਿਣ ਵਾਲੇ ਪਿੰਡਾਂ ਦੇ ਲੋਕ ਥੋੜੇ ਸਮੇਂ ਲਈ ਦਰਿਆ ਤੋਂ ਦੂਰ ਰਹਿਣ ਤਾਂ ਜ਼ੋ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਡਾ: ਸੁਮੀਤ ਕੁਮਾਰ ਜਾਰੰਗਲ , ਐਸ.ਐਸ.ਪੀ. ਸ਼੍ਰੀ ਸਵਪਨ ਸ਼ਰਮਾ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।