Close

Mission Fateh Publicity Vans flagged off by Deputy Commissioner

Publish Date : 15/06/2020
Mission Fateh.

Office of District Public Relations Officer, Rupnagar

Rupnagar Dated 14 June 2020

ਡਿਪਟੀ ਕਮਿਸ਼ਨਰ ਨੇ ਜਿਲਾ ਰੂਪਨਗਰ ਵਿੱਚ ਮਿਸ਼ਨ ਫਤਿਹ ਦੇ ਪ੍ਰਚਾਰ ਲਈ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪ੍ਰਚਾਰ ਵੈਨਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਮਿਸ਼ਨ ਫਤਿਹ ਅਧੀਨ ਕੀਤਾ ਜਾ ਰਿਹਾ ਕਰੋਨਾ ਤੋਂ ਬਚਾਅ ਪ੍ਰਤੀ ਜਾਗਰੁਕ – ਡਿਪਟੀ ਕਮਿਸ਼ਨਰ

ਰੂਪਨਗਰ : 14 ਜੂਨ 2020 – ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਦੇ ਉਦੇਸ ਨਾਲ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਦਾ ਉਦੇਸ ਹੈ ਪੰਜਾਬ ਨੂੰ ਕਰੋਨਾ ਮੁਕਤ ਕਰਨਾ ਅਤੇ ਮੋਜੂਦਾ ਸਮੇਂ ਵਿੱਚ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਲਈ ਵੱਧ ਤੋਂ ਵੱਧ ਜਾਗਰੁਕ ਕਰਨਾ, ਜਿਸ ਅਧੀਨ ਅੱਜ ਜਿਲਾ ਰੂਪਨਗਰ ਤੋਂ ਵੱਖ ਵੱਖ ਬਲਾਕਾਂ ਲਈ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਪ੍ਰਚਾਰ ਵੈਨਾਂ ਰਵਾਨਾਂ ਕੀਤੀਆਂ ਗਈਆਂ ।

ਇਸ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅੱਜ ਜਿਲਾ ਰੂਪਨਗਰ ਵਿੱਚ ਮਿਸ਼ਨ ਫਤਿਹ ਲਈ ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ ਜੋ ਜਿਲੇ ਦੇ ਹਰੇਕ ਬਲਾਕ ਨੂੰ ਕਵਰ ਕਰਨਗੀਆਂ ਤਾਂ ਜੋ ਲੋਕਾਂ ਨੂੰ ਕਰੋਨਾ ਮਿਸ਼ਨ ਤੋਂ ਬਚਾਅ ਦੇ ਲਈ ਜਾਗਰੁਕ ਕੀਤਾ ਜਾਵੇਗਾ ਅਤੇ ਇਹ ਵੀ ਜਾਗੁੁਰੁਕ ਕੀਤਾ ਜਾ ਰਿਹਾ ਹੈ ਕਿ ਕਿਸ ਤਰਾ ਹਰੇਕ ਵਿਅਕਤੀ ਮਿਸ਼ਨ ਫਤਿਹ ਦਾ ਹਿੱਸਾ ਬਣ ਸਕਦਾ ਹੈ। ਉਨਾਂ ਦੱਸਿਆ ਕਿ 2 ਪ੍ਰਚਾਰ ਵੈਨਾਂ ਸ਼੍ਰੀ ਆਨੰਦਪੁਰ ਸਾਹਿਬ, 02 ਨੰਗਲ, 02 ਸ਼੍ਰੀ ਚਮਕੌਰ ਸਾਹਿਬ, 02 ਮੋਰਿੰਡਾ, 02 ਨੁਰਪੁਰ ਬੇਦੀ , 02 ਰੂਪਨਗਰ ਕੁੱਲ 12 ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਸਾਰੇ ਕੋਵਿਡ-19 ਨਾਲ ਲੜਾਈ ਸੁਰੂ ਕੀਤੀ ਹੈ ਅਤੇ ਹੁਣ ਤੱਕ ਕਰੋਨਾ ਲੜਾਈ ਨੂੰ ਲੜਨ ਵਿੱਚ ਕਾਮਯਾਬ ਵੀ ਹੋਏ ਹਾਂ ਅਤੇ ਕਰੋਨਾ ਬੀਮਾਰੀ ਤੇ ਮਿਲ ਕੇ ਅਸੀਂ ਠੱਲ ਪਾਈ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਲਾਂਚ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਮਿਸ਼ਨ ਫਤਿਹ ਲਾਂਚ ਕਰਨ ਦਾ ਇੱਕ ਹੀ ਉਦੇਸ ਹੈ ਕਿ ਜਿਸ ਤਰਾਂ ਪਿਛਲੇ ਸਮੇਂ ਵਿੱਚ ਸਭ ਨੇ ਰਲ ਕੇ ਆਪਣਾ ਸਹਿਯੋਗ ਦਿੱਤਾ ਹੈ ਅੱਗੇ ਵੀ ਇਸੇ ਹੀ ਤਰਾਂ ਮਿਲ ਕੇ ਕਰੋਨਾ ਦੀ ਬੀਮਾਰੀ ਨੂੰ ਹਰਾਉਂਣਾ ਹੈ। ਉਨਾਂ ਦੱਸਿਆ ਕਿ ਕਰੋਨਾ ਬੀਮਾਰੀ ਦੀ ਲੜਾਈ ਵਿੱਚ ਹਰੇਕ ਯੋਗਦਾਨ ਪਾਉਂਣ ਵਾਲੇ ਲੋਕਾਂ ਨੂੰ ਦੋ ਕੈਟਾਗਿਰੀ ਵਿੱਚ ਵੰਡਿਆ ਹੈ ਜਿਨਾਂ ਵਿੱਚ ਕਰੋਨਾ ਯੋਧੇ ਅਤੇ ਮਿਸ਼ਨ ਫਤਿਹ ਯੋਧੇ ਵਿੱਚ ਵੰਡਿਆ ਹੈ। ਉਨਾਂ ਦੱਸਿਆ ਕਿ ਕਰੋਨਾ ਯੋਧੇ ਵਿੱਚ ਸਾਰੇ ਡਾਕਟਰ, ਪੁਲਿਸ ਕਰਮਚਾਰੀ, ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ, ਸਫਾਈ ਕਰਮਚਾਰੀ ਆਦਿ ਆਉਂਦੇ ਹਨ।

ਉਨਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਜੋ ਮਿਸਨ ਫਤਿਹ ਲਾਂਚ ਕੀਤਾ ਹੈ ਉਸ ਅਧੀਨ ਮਿਸਨ ਯੋਧੇ ਬਣਾਏ ਜਾਣੇ ਹਨ ਜਿਸ ਅਧੀਨ ਹਰੇਕ ਵਿਅਕਤੀ ਨੇ ਆਪਣੇ ਮੋਬਾਇਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕੀਤਾ ਜਾਣਾ ਹੈ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹ ਐਪ ਡਾਊਨਲੋਡ ਕਰਵਾਉਂਣਾ ਅਤੇ ਜਿਸ ਵਿਅਕਤੀ ਨੂੰ ਕੋਵਾ ਐਪ ਡਾਊਨਲੋਡ ਕਰਵਾਇਆ ਜਾ ਰਿਹਾ ਹੈ ਉਸ ਦੇ ਨਾਲ ਸੇਲਫੀ ਲੈ ਕੇ ਕੋਵਾ ਐਪ ਤੇ ਅਪਲੋਡ ਕਰਨਾ ਹੈ। ਇਸ ਦੇ ਅਧਾਰ ਤੇ ਪੰਜਾਬ ਪੱਧਰ ਤੇ ਹਰੇਕ ਸਿਟੀ ਵਿੱਚੋਂ ਹਰ ਰੋਜ ਅਤੇ ਹਫਤਾ ਵਾਈਜ ਮਿਸ਼ਨ ਯੋਧੇ ਬਣਾਏ ਜਾਣੇ ਹਨ ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਤਰਾਂ ਦੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਣਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕਰਮਚਾਰੀ ਅਤੇ ਅਧਿਕਾਰੀਆਂ ਤੋਂ ਇਲਾਵਾ ਜੋ ਵੀ ਕਰੋਨਾ ਦੀ ਲੜਾਈ ਵਿੱਚ ਭਾਗੀਦਾਰ ਰਹੇ ਹਨ ਨੂੰ ਵੈਚ ਲਗਾ ਕੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ। ਉਨਾ ਦੱਸਿਆ ਕਿ ਮਿਸ਼ਨ ਫਤਿਹ ਦੀ ਅੱਜ ਤੋਂ ਜਿਲਾ ਰੂਪਨਗਰ ਵਿੱਚ ਸੁਰੂਆਤ ਕੀਤੀ ਗਈ ਹੈ ਜਿਸ ਅਧੀਨ ਜਿਲੇ ਅੰਦਰ ਵੱਖ ਵੱਖ ਬਲਾਕਾਂ ਲਈ ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ ਜੋ ਲੋਕਾਂ ਨੂੰ ਮਿਸ਼ਨ ਫਤਿਹ ਤੋਂ ਜਾਗਰੁਕ ਕਰਵਾਉਂਣ ਗੀਆਂ।
ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸ੍ਰੀਮਤੀ ਦੀਪ ਸ਼ਿਖਾ ਵਧੀਕ ਡਿਪਟੀ ਕਮਿਸ਼ਨਰ (ਜ਼) ,ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ ਅਤੇ ਹੋਰ ਵਿਭਾਗਾਂ ਦੇ ਵੱਖ ਵੱਖ ਅਧਿਕਾਰੀ ਵੀ ਹਾਜ਼ਰ ਸਨ।