Inauguration of Hawks Hockey Festival

Publish Date : 29/11/2018
Inauguration of Hawks Hockey Festival

Inauguration of Hawks Hockey Festival Press Note dt 28th November 2018

Office of District Public Relations Officer, Rupnagar

29 ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਸ਼ੁਰੂ

ਸ਼੍ਰੀ ਚੰਨੀ ਨੇ ਕੀਤਾ ਉਦਘਾਟਨ

ਹਾਕਸ ਸਟੇਡੀਅਮ ਦੇ ਮੈਦਾਨ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ- ਚੰਨੀ

ਰੂਪਨਗਰ 28 ਨਵੰਬਰ – 29 ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਅੱਜ ਇੱਥੇ ਹਾਕਸ ਸਟੇਡੀਅਮ ਵਿਖੇ ਬੜੇ ਹੀ ਜੋਸ਼ ਨਾਲ ਸ਼ੁਰੂ ਹੋਇਆ ਇਸ ਫੈਸਟੀਵਲ ਦਾ ਉਦਘਾਟਨ ਸਰਦਾਰ ਚਰਨਜੀਤ ਸਿੰਘ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਨੇ ਕੀਤਾ। ਇਸ ਮੌਕੇ ਗੁਰੂਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਲਿਆਂਦੀ ਗਈ ਪਵਿੱਤਰ ਜੋਤ ਪ੍ਰਜਲਵਿਤ ਕੀਤੀ ਗਈ। ਇਸ ਮੌਕੇ ਏਕਤਾ ਦਾ ਪ੍ਰਤੀਕ ਰੰਗ ਬਿਰੰਗੇ ਗੁਬਾਰੇ ਵੀ ਅਸਮਾਨ ਵਿੱਚ ਛੱਡੇ ਗਏ । ਇਸ ਦਾ ਉਦਘਾਟਨੀ ਮੈਚ ਐਸ.ਜੀ.ਪੀ.ਸੀ. ਅਤੇ ਸਿੱਖ ਸੈਟਰ ਰਾਮਗੜ੍ਹ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਨ੍ਹਾਂ ਟੀਮਾਂ ਦੇ ਖਿਡਾਰੀਆਂ ਨਾਲ ਸ਼੍ਰੀ ਚੰਨੀ ਨੇ ਜਾਣ-ਪਹਿਚਾਣ ਕੀਤੀ ਅਤੇ ਹਾਕਸ ਦਾ ਝੰਡਾ ਲਹਿਰਾਇਆ ।

ਇਸ ਮੌਕੇ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੰਨੀ ਨੇ ਕਿਹਾ ਕਿ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਤੇ ਹਾਕੀ ਟੂਰਨਾਮੈਂਟ ਕਰਾਉਣਾ ਸ਼ਲਾਘਾਯੋਗ ਕੰਮ ਹੈ ਜਿਸ ਲਈ ਐਡਵੋਕੇਟ ਐਸ.ਐਸ. ਸੈਣੀ ਜਨਰਲ ਸਕੱਤਰ ਅਤੇ ਉਨ੍ਹਾਂ ਦੀ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਕੰਮ ਛੱਡ ਕੇ ਲਗਾਤਾਰ ਲੰਬਾ ਸਮਾ ਆਪਣੇ ਪੱਧਰ ਤੇ ਬਿਨ੍ਹਾਂ ਕਿਸੇ ਸਰਕਾਰੀ ਮੱਦਦ ਦੇ ਪੰਜ ਰੌਜਾ ਟੂਰਨਾਮੈਂਟ ਕਰਾਉਣੇ ਕੋਈ ਅਸਾਨ ਕੰਮ ਨਹੀਂ ਹੈ ਸਗੋਂ ਬਹੁਤ ਔਖਾ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਕਲੱਬ ਵੱਲੋਂ ਨਾਮਵਰ ੳਲੰਪੀਅਨ ਸ਼੍ਰੀ ਧਰਮਵੀਰ ਵਰਗੇ ਵਿਸ਼ਵ ਪੱਧਰ ਦੇ ਨਾਮਵਰ ਹਾਕੀ ਖਿਡਾਰੀ ਪੈਦਾ ਕੀਤੇ ਗਏ ਹਨ। ਜੋ ਕਿ ਇੱਸ ਕਲੱਬ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਬੱਡੀ ਉਪਰੰਤ ਹਾਕੀ ਖੇਡ ਦਾ ਨਾਮ ਹੀ ਆਉਂਦਾ ਹੈ। ਸੂਬੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਦੇਸ਼ ਦੀ ਹਾਕੀ ਦੀ ਟੀਮ ਵਿੱਚ ਵੱਡੇ ਖਿਡਾਰੀ ਪੰਜਾਬ ਤੋਂ ਹੀ ਹਨ ।ਉਨ੍ਹਾਂ ਇਹ ਵੀ ਕਿਹਾ ਕਿ ਇਸ ਹਾਕੀ ਟੂਰਨਾਮੈਂਟ ਵਿੱਚ ਉਨ੍ਹਾਂ ਨੂੰ ਬੁਲਾਉਣਾ ਵੀ ਉਨ੍ਹਾਂ ਲਈ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਸੂਬੇ ਦੀਆਂ ਆਈ.ਟੀ.ਆਈ ਅਤੇ ਬਹੁ-ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਇਸ ਮੈਦਾਨ ਵਿੱਚ ਕੈਂਪ ਲਗਾਉਣ ਦੇ ਉਪਰਾਲੇ ਵੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਕਲੱਬ ਦੇ ਮੈਦਾਨ ਨੂੰ ਅੰਤਰਰਾਸ਼ਟਰੀ ਪੱਧਰੀ ਬਣਾਉਣ ਦੇ ਉਪਰਾਲੇ ਕਰਨਗੇ ਜਿਸ ਲਈ ਉਹ ਜਲਦੀ ਹੀ ਸੂਬੇ ਦੇ ਖੇਡ ਮੰਤਰੀ ਨਾਲ ਇਸ ਸਬੰਧੀ ਵਿਚਾਰ ਵਟਾਦਰਾਂ ਕਰਨਗੇ। ਉਨ੍ਹਾਂ ਕਲੱਬ ਲਈ 05 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਸ਼੍ਰੀ ਸ਼੍ਰੀ ਐਸ.ਐਸ. ਸੈਣੀ ਜਨਰਲ ਸਕੱਤਰ ਨੇ ਦੱਸਿਆ ਕਿ ਗੋਲਡਨ ਜੁਬਲੀ ਸਮਾਗਮਾਂ ਤਹਿਤ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਕਿ 05 ਦਿਨ ਚੱਲੇਗਾ ਅਤੇ ਇਸ ਦੇ ਸਮਾਪਤੀ ਮੌਕੇ 02 ਦਸੰਬਰ ਨੂੰ ਰਾਣਾ ਕੇ.ਪੀ. ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਜੇਤੂ ਟੀਮਾਂ ਨੁੰ ਇਨਾਮ ਵੰਡਣਗੇ ।ਇਸ ਟੂਰਨਾਮੈਂਟ ਦੌਰਾਨ ਜੇਤੂ ਟੀਮ ਨੂੰ ਹਾਕਸ ਟਰਾਫੀ ਤੋਂ ਇਲਾਵਾ 51 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ 31 ਹਜ਼ਾਰ ਰੁਪਏ ਨਕਦ ਇਨਾਮ ਵੱਜੋਂ ਦਿੱਤੇ ਜਾਣਗੇ।

ਸ਼੍ਰੀ ਜਸਵੀਰ ਸਿੰਘ ਰਾਏ ਸਕੱਤਰ ਹਾਕਸ ਕਲੱਬ ਕਮਾਡੈਂਟ-ਕਮ- ਡਿਪਟੀ ਡਾਇਰੈਕਟਰ ਇੰਨਡੋਰ ਪੁਲਿਸ ਅਕੈਡਮੀ ਫਿਲੋਰ ਨੇ ਦੱਸਿਆ ਕਿ ਰੂਪਨਗਰ ਹਾਕਸ ਕਲੱਬ ਭਾਰਤ ਦਾ ਇੱਕ ਨਿਵੇਕਲਾ ਕਲੱਬ ਹੈ ਜਿਸ ਦਾ ਆਪਣਾ ਸਟੇਡੀਅਮ ਹੈ ਅਤੇ ਇਸ ਕਲੱਬ ਲਈ ਰੋਪੜ ਦੀ ਹਾਕੀ ਨੂੰ ਸਿਰਫ ਰਾਸ਼ਟਰੀ ਪੱਧਰ ਤੇ ਹੀ ਨਹੀਂ ਅੰਤਰ ਰਾਸ਼ਟਰੀ ਪੱਧਰ ਤੇ ਪਹੁੰਚਾਉਣ ਲਈ ਪਿਛਲੇ 50 ਸਾਲਾਂ ਤੋਂ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਦੱਸਿਆ ਕਿ ਅੱਜ ਦਾ ਉਦਘਾਟਨੀ ਮੇਚ ਦੌਰਾਨ ਸਿੱਖ ਸੈਂਟਰ ਰਾਮਗੜ੍ਹ ਦੀ ਟੀਮ ਐਸ.ਜੀ.ਪੀ.ਸੀ. ਟੀਮ ਤੋਂ 3-0 ਨਾਲ ਜੇਤੂ ਰਹੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ,ਐਡਵੋਕੇਟ ਭਾਗ ਸਿੰਘ ਸਾਬਕਾ ਵਿਧਾਇਕ, ਸ਼੍ਰੀ ਐਸ.ਐਸ. ਸੈਣੀ ਜਨਰਲ ਸਕੱਤਰ , ਸ਼੍ਰੀ ਜਸਵੀਰ ਸਿੰਘ ਰਾਏ ਸਕੱਤਰ ਹਾਕਸ ਕਲੱਬ ਕਮਾਡੈਂਟ-ਕਮ- ਡਿਪਟੀ ਡਾਇਰੈਕਟਰ ਇੰਨਡੋਰ ਪੁਲਿਸ ਅਕੈਡਮੀ ਫਿਲੋਰ, ਡਾ: ਆਰ.ਐਸ. ਪਰਮਾਰ , ਸ਼੍ਰੀ ਇੰਦਰਸੇਨ ਛਤਵਾਲ, ਸ਼੍ਰੀ ਅਮਨਿੰਦਰਪ੍ਰੀਤ ਸਿੰਘ ਬਾਵਾ ਪ੍ਰਧਾਨ ਰੂਪਨਗਰ ਬਾਰ, ਸ਼੍ਰੀ ਇੰਦਰਜੀਤ ਸਿੰਘ ਕੋਚ, ਸ਼੍ਰੀ ਹਰਜੀਤ ਸਿੰਘ ਐਸ.ਡੀ.ਓ. ਪਬਲਿਕ ਹੈਲਥ,ਸ਼੍ਰੀ ਇਕਬਾਲ ਸਿੰਘ ਹਾਕੀ ਖਿਡਾਰੀ , ਸ਼੍ਰੀ ਐਚ.ਐਸ. ਰਾਹੀ ਅਤੇ ਹੋਰ ਖੇਡ ਪ੍ਰੇਮੀ ਅਤੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।