Close

Honour of officers, NGOs, Youth Clubs and Volunteers of Mission Fateh by deputy Commissioner

Publish Date : 15/06/2020
Mission Fateh honour.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 14 ਜੂਨ 2020

ਡਿਪਟੀ ਕਮਿਸ਼ਨਰ ਵੱਲੋਂ `ਮਿਸ਼ਨ ਫ਼ਤਿਹ` ਤਹਿਤ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ , ਯੂਥ ਕਲੱਬਾਂ , ਵਲੰਟੀਅਰ ਅਤੇ ਮੁੱਖ ਭੂਮਿਕਾ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ

ਕਿਹਾ, ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਹਰ ਇੱਕ ਵਰਗ ਨੇ ਦਿੱਤਾ ਸਹਿਯੋਗ

ਰੂਪਨਗਰ, 14 ਜੂਨ: ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਵਿਡ 19 ਦੀ ਰੋਕਥਾਮ ਲਈ ਕੰਮ ਕਰਨ ਵਾਲੇ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ, ਵਲੰਟੀਅਰ ਅਤੇ ਮੁੱਖ ਭੂਮਿਕਾ ਨਿਭਾਉਣ ਵਾਲੀਆਂ 50 ਦੇ ਕਰੀਬ ਸ਼ਖਸ਼ੀਅਤਾਂ ਨੂੰ ਪ੍ਰਸ਼ੰਸ਼ਾਂ ਪੱਤਰ ਸਮੇਤ ਵਿਸ਼ੇਸ਼ ਕਿੱਟ ਦੇ ਕੇ ਸਨਮਾਨਿਤ ਕੀਤਾ।

ਪੱਤਰਕਾਰ ਵਾਰਤਾ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਨੂੰ ਮਾਤ ਦੇਣ ਦੇ ਲਈ ਜ਼ਿਲ੍ਹੇ ਦੇ ਵਿੱਚ ਜਿੱਥੇ ਸਰਕਾਰੀ ਅਧਿਕਾਰੀਆਂ ਨੇ ਮੁੱਖ ਭੂਮਿਕਾ ਨਿਭਾਈ ਹੈ ਉੱਥੇ ਸਮਾਜ ਦੇ ਹਰ ਵਰਗ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਜਿੱਥੇ ਮਹਾਂਮਾਰੀ ਦੌਰਾਨ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਖਾਣਾ ਮੁਹੱਈਆ ਕਰਵਾਇਆ ਗਿਆ ਉੱਥੇ ਸੁੁਕਾ ਰਾਸ਼ਨ ਵੀ ਜ਼ਰੂਰਤਮੰਦਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਹੈ। ਫਰੰਟ ਲਾਇਨ ਤੇ ਕੰਮ ਕਰ ਰਹੇ ਡਾਕਟਰਜ਼ ਜੋ ਮਹਾਂਮਾਰੀ ਦੀ ਚਪੇਟ ਵਿੱਚ ਆ ਗਏ ਸਨ ਉਨ੍ਹਾਂ ਨੇ ਵੀ ਬੜੀ ਹਿੰਮਤ ਦੇ ਨਾਲ ਉਸਨੂੰ ਮਾਤ ਦੇ ਕੇ ਬਾਕੀਆਂ ਦੇ ਲਈ ਵੀ ਮਿਸਾਲ ਕਾਇਮ ਕੀਤੀ ਕਿ ਹੌਸਲਾ ਅਤੇ ਦਲੇਰੀ ਦੇ ਨਾਲ ਕਿਵੇਂ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸ਼ਹਿਰ ਵਾਸੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਮਾਸਕ , ਸੈਨੀਟਾਇਜ਼ਰ ਅਤੇ ਰੈੱਡ ਕਰਾਸ ਨੂੰ ਲੱਖਾਂ ਰੁਪਏ ਦਾ ਦਾਨ ਦੇ ਕੇ ਜਰੂਰਤਮੰਦਾਂ ਦੀ ਸਹਾਇਤਾ ਕੀਤੀ ਉੱਥੇ ਸਫਾਈ ਸੇਵਕਾਂ ਨੇ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਜ਼ਿਲ੍ਹਾਂ ਨਿਵਾਸੀਆਂ ਨੂੰ ਕਰੋਨਾ ਮਹਾਂਮਾਰੀ ਦੀ ਚਪੇਟ ਤੋਂ ਬਚਾਅ ਕੀਤਾ ।

ਇਸ ਦੌਰਾਨ ਕਰੋਨਾ ਦੀ ਚਪੇਟ ਵਿੱਚ ਆਏ ਪਿੰਡ ਚਤਾਮਲੀ ਨਿਵਾਸੀ ਸ਼੍ਰੀਮਤੀ ਰਜਿੰਦਰ ਕੌਰ ਅਤੇ ਉਨ੍ਹਾਂ ਦੇ ਬੇਟੇ ਸ਼੍ਰੀ ਅਰਮਾਨਜੋਤ ਸਿੰਘ ਨੇ ਆਪਣੇ ਅਨੁਭਵਾਂ ਨੂੰ ਸਾਝਾਂ ਕਰਦੇ ਹੋਏ ਸਾਰਿਆਂ ਨੂੰ ਸਾਰਿਆਂ ਨੂੰ ਇਸ ਬਿਮਾਰੀ ਨਾਲ ਲੜਨ ਲਈ ਪੇ੍ਰਰਿਤ ਕੀਤਾ । ਕਰੋਨਾ ਦੀ ਚਪੇਟ ਵਿੱਚ ਆਏ ਸਿਵਲ ਹਸਪਤਾਲ ਦੇ ਐਸ.ਐਮ.ਓ. ਨੇ ਵੀ ਆਪਣੇ ਵਿਚਾਰ ਸਾਝੇ ਕਰਦੇ ਹੋਏ ਹਿੰਮਤ ਨਾਲ ਇਸ ਮਹਾਂਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ।

ਡਿਪਟੀ ਕਮਿਸ਼ਨਰ ਵੱਲੋਂ ਡਾ. ਰਾਜੀਵ ਅਗਰਵਾਲ ਮੈਡੀਸਨ, ਡਾ. ਭੁਪਿੰਦਰ ਸਿੰਘ ਏ.ਐਮ.ਓ., ਰਣਦੀਪ ਸਿੰਘ ਜੂਨੀਅਰ ਸਹਾਇਕ ਤੇ ਸੁਰਿੰਦਰ ਸਿੰਘ , ਏ.ਡੀ.ਓ. ਦਵਿੰਦਰ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਅਵਤਾਰ ਸਿੰਘ, ਸਕੈਟਰੀ ਰੈਡ ਕਰਾਸ ਗੁਰਸੋਹਨ ਸਿੰਘ, ਸ਼੍ਰੀ ਜ਼ੈਸ਼ੰਕਰ, ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਸ਼੍ਰੀ ਜਸਵੀਰ ਸਿੰਘ ਰਾਣਾ, ਤਜਿੰਦਰ ਕੌਰ, ਝੂਝਾਰ ਸਿੰਘ, ਗੁਰਪ੍ਰੀਤ ਕੌਰ ਸਮੇਤ 50 ਦੇ ਕਰੀਬ ਸ਼ਖਸ਼ੀਅਤਾਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਮੁੱਖ ਭੂਮਿਕਾ ਨਿਭਾਉਣ ਦੇ ਲਈ ਪ੍ਰਸ਼ੰਸ਼ਾ ਪੱਤਰ ਸਮੇਤ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ। ਕਿੱਟ ਵਿੱਚ ਮਾਸਕ, ਸੈਨੀਟਾਇਜ਼ਰ, ਮੈਡੀਸਨ ਅਤੇ ਹੋਰ ਜ਼ਰੂਰੀ ਵਸਤੂਆਂ ਸ਼ਾਮਿਲ ਸਨ।

ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸ੍ਰੀਮਤੀ ਦੀਪ ਸ਼ਿਖਾ ਵਧੀਕ ਡਿਪਟੀ ਕਮਿਸ਼ਨਰ (ਜ਼), ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ, ਡਾ. ਐਚ.ਐਨ ਸ਼ਰਮਾ, ਸਿਵਲ ਸਰਜਨ ਅਤੇ ਹੋਰ ਵਿਭਾਗਾਂ ਦੇ ਵੱਖ ਵੱਖ ਅਧਿਕਾਰੀ ਵੀ ਹਾਜ਼ਰ ਸਨ।