District Level MGSVY Camp

Publish Date : 21/11/2018
District Level MGSVY Camp

MGSVY Camp Press Note Dt 21st November 2018

Office of District Public Relations Officer, Rupnagar

ਨਹਿਰੂ ਸਟੇਡੀਅਮ ਵਿਖੇ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ

23 ਨਵੰਬਰ ਨੂੰ ਲਗਾਇਆ ਜਾਏਗਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਵਿਸ਼ੇਸ਼ ਕੈਂਪ

ਰੂਪਨਗਰ, 21 ਨਵੰਬਰ-

ਪੰਜਾਬ ਸਰਕਾਰ ਵੱਲੋਂ ਆਰੰਭੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਭਪਾਤਰੀ ਸਕੀਮਾਂ ਨੂੰ ਯੋਗ ਪ੍ਰਾਰਥੀਆਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਨਹਿਰੂ ਸਟੇਡੀਅਮ ਵਿਖੇ ਲਗਾਇਆ ਗਿਆ । ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਸ ਕੈਪ ਦੀ ਪ੍ਰਧਾਨਗੀ ਕਰਦਿਆਂ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦੇ ਲਾਭ ਦੇਣ ਦੇ ਪ੍ਰਵਾਨਗੀ ਪੱਤਰ ਵੰਡੇ।ਇਸ ਕੈਂਪ ਦੌਰਾਨ ਵਖ ਵਖ ਵਿਭਾਗਾਂ ਵਲੋਂ ਕਾਊਂਟਰ ਲਗਾ ਕੇ ਆਪਣੇ ਆਪਣੇ ਵਿਭਾਗ ਦੀਆਂ ਸਕੀਮਾਂ ਦੇ ਲਾਭ ਦੇਣ ਲਈ ਬਿਨੇ ਪੱਤਰ ਵੀ ਪ੍ਰਾਪਤ ਕੀਤੇ ਗਏ। ਇਸ ਮੋਕੇ ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ,ਸ਼੍ਰੀ ਸਵਪਨ ਸ਼ਰਮਾ ਸੀਨੀਅਰ ਪੁਲੀਸ ਕਪਤਾਨ , ਸ਼੍ਰੀ ਅਮਰਦੀਪ ਸਿੰਘ ਗੁਜਰਾਲ ਏ.ਡੀ.ਸੀ.(ਵਿਕਾਸ),ਸ਼ੀ ਸੁਖਵਿੰਦਰ ਸਿੰਘ ਵਿਸਕੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ , ਸ਼੍ਰੀ ਪੋਮੀ ਸੋਨੀ ਕੌਸਲਰ , ਸ਼੍ਰੀ ਗੁਰਨੇਤਰ ਸਿੰਘ ਡੀ.ਡੀ.ਪੀ.ਓੁ.,ਸ਼੍ਰੀਮਤੀ ਅਮ੍ਰਿਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ,ਸ਼੍ਰੀ ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ , ਡਾ: ਅਵਤਾਰ ਸਿੰਘ , ਸ਼੍ਰੀਮਤੀ ਸ਼ੀਲ ਭਗਤ ਜ਼ਿਲ੍ਹਾ ਖੇਡ ਅਫਸਰ ਅਤੇ ਹੋਰ ਅਧਿਕਾਰੀ ਹਾਜਰ ਸਨ।

ਇਸ ਕੈਂਪ ਦੌਰਾਨ ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਸਰਕਾਰ ਹਰ ਇੱਕ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬਧ ਹੈ ਜਿਸ ਤਹਿਤ ਵੱਖ ਵੱਖ ਸਰਕਾਰੀ ਸਕੀਮਾਂ ਤੌ ਵਾਂਝੇ ਰਹਿ ਗਏ ਲੋਕਾਂ ਨੂੰ ਇੰਨਾ ਸਕੀਮਾਂ ਦਾ ਲਾਭ ਦੇਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਏ ਜਾ ਰਹੇ ਹਨ। ਇੰਨਾ ਕੈਪਾਂ ਦੋਰਾਂਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੌ ਆਪਣੇ-ਆਪਣੇ ਵਿਭਾਗਾਂ ਦੇ ਸਟਾਲ ਲਗਾ ਕੇ ਜਿੱਥੇ ਪ੍ਰਾਰਥੀਆਂ ਦੇ ਬਿਨੇ ਪੱਤਰ ਪ੍ਰਾਪਤ ਕੀਤੇ ਜਾਦੇ ਹਨ ਉਥੇ ਪਹਿਲੇ ਲਗਾਏ ਕੈਪਾਂ ਦੋਰਾਂਨ ਪ੍ਰਾਪਤ ਬਿਨੇਪੱਤਰਾਂ ਤੇ ਕਾਰਵਾਈ ਕਰਦੇ ਹੋਏ ਲਾਭਪਾਤਰੀਆਂ ਨੂੰ ਬਣਦੇ ਲਾਭ ਵੀ ਦਿੱਤੇ ਜਾਦੇ ਹਨ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੌ ਸਰਕਾਰੀ ਲਾਭਪਾਤਰੀ ਸਕੀਮਾਂ ਦਾ ਲਾਭ ਲੈਣ ਲਈ ਇੱਕ ਸੁਨਿਹਰੀ ਮੋਕਾ ਦਿੱਤਾ ਗਿਆ ਹੈ ਜਿਸ ਦਾ ਕਿ ਉਹ ਲਾਭ ਉਠਾਉਣ।

ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੇ ਦਸਿਆ ਕਿ ਇਸ ਇਸ ਕੈਂਪ ਦੋਰਾਂਨ ਵਖ ਵਖ ਸਕੀਮਾਂ ਦਾ ਲਾਭ ਲੈਣ ਲਈ ਪ੍ਰਾਪਤ ਹੋਣ ਵਾਲੇ ਬਿਨੈ ਪੱਤਰਾਂ ਤੇ ਕਾਰਵਾਈ ਕਰਦੇ ਹੋਏ ਯੋਗ ਲਾਭਪਤਾਰੀਆਂ ਨੂੰ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਬਣਦੇ ਲਾਭ ਦਿਤੇ ਜਾਣਗੇ।

ਇਸ ਮੌਕੇ ਸ਼੍ਰੀ ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ ਤਹਿਤ ਲੱਗਭੱਗ 14 ਪਿੰਡਾਂ ਨੂੰ 6 ਲੱਖ 60 ਹਜਾਰ ਰੁਪਏ ਦੀ ਇਨਾਮ ਰਾਸ਼ੀ ਦੀਆਂ ਪ੍ਰਵਾਨਗੀਆਂ,ਅਸ਼ੀਰਵਾਦ ਸਕੀਮ ਤਹਿਤ 12 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ,ਮੁੱਖ ਮੰਤਰੀ ਰਾਹਤ ਕੋਸ਼ ਤਹਿਤ 5 ਮਰੀਜ਼ਾ ਨੂੰ ਰਾਹਤ ਰਾਸ਼ੀ,ਹੈਪੇਟਾਈਟਸ ਸੀ ਦੇ 5 ਮਰੀਜਾ ਨੂੰ ਅਤੇ 10 ਵਿਅਕਤੀਆਂ ਨੂੰ ਆਪੰਗਤਾ ਸਰਟੀਫਿਕੇਟ ਵੰਡੇ ਗਏ।ਇਸ ਤੌ ਇਲਾਵਾ ਨੀਲੇ ਕਾਰਡ ਬਣਾਉਣ ਲਈ 50 ਲਾਭਪਤਾਰੀਆਂ ਵਲੌ ਫਾਰਮ ਪੂਰ ਕੀਤੇ ਗਏ ਅਤੇ 5 ਮਰਲੇ ਦੇ ਪਲਾਟ ਲੈਣ ਲਈ 45 ਲਾਭਪਾਤਰੀ ਜਦ ਕਿ ਕੱਚੇ ਮਕਾਨਾ ਦੀ ਮੁਰੰਮਤ ਲਈ 90 ਵਿਅਕਤੀਆਂ ਵਲੌ ਬਿਨੈ ਪੱਤਰ ਦਿੱਤੇ ਗਏ।ਉਨ੍ਹਾਂ ਇਹ ਵੀ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਸਾ ਯੋਜਨਾ ਤਹਿਤ ਕਰਜ਼ੇ ਦੀ ਮਾਰ ਹੇਠ ਆਉਂਦੇ ਕਿਸਾਨ, ਅਜਿਹੇ ਪਰਿਵਾਰ ਜਿਸ ਦੇ ਮੈਂਬਰ ਗੰਭੀਰ ਬਿਮਾਰੀ ਜਿੰਨਾਂ ਵਿਚ ਏਡਜ਼, ਕੈਂਸਰ ਆਦਿ ਤੋਂ ਪੀੜਤ, ਔਰਤ ਮੁਖੀਆ ਪਰਿਵਾਰ, ਉਹ ਪਰਿਵਾਰ ਜਿੰਨ੍ਹਾਂ ਨੇ ਇਕ ਮਾਤਰ ਕਮਾਊ ਜੀਅ ਗਵਾਇਆ ਹੋਵੇ,ਜੰਗ ਵਿਚ ਆਪਣੀ ਜਾਨ ਗਵਾ ਚੁੱਕੇ ਫੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਬੇ-ਘਰ ਪਰਿਵਾਰ, ਸਕੂਲੋਂ ਵਿਰਵੇਂ ਅਤੇ ਕੁਪੋਸ਼ਣ ਦਾ ਸ਼ਿਕਾਰ ਬੱਚੇ, ਅਪਾਹਜ ਅਤੇ ਮੰਦਬੁੱਧੀ ਵਾਲੇ ਲੋਕਾਂ ਦੇ ਪਰਿਵਾਰ, ਨਸ਼ੇ ਤੋਂ ਪੀੜਿਤ ਜਾਂ ਬਜ਼ੁਰਗ ਲੋਕ ਜਿੰਨ੍ਹਾਂ ਨੂੰ ਪਰਿਵਾਰ ਜਾਂ ਸਮਾਜ ਦਾ ਕੋਈ ਸਹਾਰਾ ਨਹੀਂ, 18 ਸਾਲ ਦੀ ਉਮਰ ਤੋਂ ਉਪਰ ਬੇਰੋਜ਼ਗਾਰ ਨੌਜਵਾਨ, ਝੁੱਗੀ ਝੌਂਪੜੀ ਵਿਚ ਰਹਿ ਰਹੇ ਅਤੇ ਕੁਦਰਤੀ ਆਫਤਾਂ ਤੇ ਦੁਰਘਟਨਾਂ ਦੇ ਸ਼ਿਕਾਰ ਪਰਿਵਾਰ, ਤੇਜ਼ਾਬੀ ਹਮਲੇ ਦੇ ਸ਼ਿਕਾਰ, ਹੱਥਾਂ ਨਾਲ ਮੈਲਾ ਢੋਹਣ ਵਾਲੇ ਤੇ ਸੈਨੇਟਰੀ ਵਰਕਰ ਅਤੇ ਅਨਾਥ, ਤੀਜੇ ਲਿੰਗ ਤੇ ਭਿਖਾਰੀ ਆਦਿ ਵੀ ਉਕਤ ਸਕੀਮਾਂ ਦਾ ਲਾਭ ਲੈਣ ਦੇ ਹੱਕਦਾਰ ਹਨ।

ਇਸ ਕੈਂਪ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਏ.ਡੀ.ਸੀ.(ਵਿਕਾਸ), ਸ਼੍ਰੀ ਗੁਰਨੇਤਰ ਸਿੰਘ ਡੀ.ਡੀ.ਪੀ.ਓੁ., ਸ਼੍ਰੀ ਦਵਿੰਦਰ ਸ਼ਰਮਾ ਉਪਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ, ਸ਼੍ਰੀ ਸੁਸ਼ੀਲ ਸ਼ਰਮਾ ਲੀਡ ਬੈਂਕ ਮੈਨੇਜਰ, ਸ਼੍ਰੀਮਤੀ ਅਮ੍ਰਿਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼੍ਰੀ ਮੋਹਿਤ ਕੁਮਾਰ ਸ਼ਰਮਾ ਕਾਰਜਸਾਧਕ ਅਫਸਰ, ਸ੍ਰੀ ਦਿਨੇਸ਼ ਕੁਮਾਰ ਜ਼ਿਲ੍ਹਾ ਸਿਖਿਆ ਅਫਸਰ, ਸ਼੍ਰੀਮਤੀ ਸ਼ੀਲ ਭਗਤ ਜ਼ਿਲ੍ਹਾ ਖੇਡ ਅਫਸਰ ਅਤੇ ਹੋਰ ਅਧਿਕਾਰੀ ਹਾਜਰ ਸਨ।